ik najar Sri Guru Granth Sahib ji And 10 Sikh Gurus


ਗੁਰੂ ਗ੍ਰੰਥ ਸਾਹਿਬ..............................
ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ॥ ਅੰਗ: ੪੪੨ (ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)
Sri Guru Granth Sahib ji All History 
http://punjabiturban.com/gallery.htm
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਰੂਪ ਦੇ ਗੁਰੂ ਹਨ| (ਸਦਾ ਅਚੱਲ ਗੁਰਿਆਈ) ੧੭੬੫ (1765)ਬਿ: ਕਤਕ ਸੁਦੀ ਦੂਜ ਨੂੰ ਸ੍ਰੀ ਹਜੂਰ ਸਾਹਿਬ ਨਦੇੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ, ਪੰਜਾਂ ਸਿੰਘਾਂ (੧.ਪਿਆਰੇ ਭਾਈ ਧਰਮ ਸਿੰਘ ੨. ਭਾਈ ਦਇਆ ਸਿੰਘ ਜੀ, ੩.ਭਾਈ ਮਾਨ ਸਿੰਘ ਜੀ ੪. ਭਾਈ ਸੰਤੋਖ ਸਿੰਘ ਜੀ, ਸੇਵਾਦਾਰ ਸ੍ਰੀ ਹਜੂਰ ਸਾਹਿਬ ਜੀ ੫. ਭਾਈ ਹਰਿ ਸਿੰਘ ਜੀ, ਸਤਿਗੁਰੂ ਜੀ ਦੀ ਰੋਜ਼ ਦੀ ਡਾਇਰੀ ਲਿਖਣ ਵਾਲੇ) ਤਾਬਿਆ ਖੜੇ ਕਰਕੇ ਆਪ ਜੀ ਨੇ ਸਾਰੇ ਪੰਥ ਨੂੰ ਆਗਿਆ ਕੀਤੀ:-
ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ॥
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ॥
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ॥
ਜੋ ਪ੍ਰਭ ਕੋ ਮਿਲਿਬੋ ਚਹੈ ਖੋਜ ਸਬਦ ਮਹਿ ਲੇਹ॥


ਜਿਨ ਭੈ ਅਦਬ ਨ ਬਾਣੀ ਧਾਰਾ॥ ਜਾਨਹੁ ਸੋ ਸਿਖ ਨਾਹਿ ਹਮਾਰਾ॥

ਸ੍ਰੀ ਗੁਰੂ ਗਰੰਥ ਸਾਹਿਬ- ਆਦਿ ਗਰੰਥ ਜਾਂ ਆਦਿ ਸ੍ਰੀ ਗੁਰੂ ਗਰੰਥ ਸਾਹਿਬ ਕਰਕੇ ਵੀ ਜਾਣੇ ਜਾਂਦੇ-ਅੱਜ ਸਿਖਾਂ ਦੇ ਸ਼ਾਖਸਾਤ ਗੁਰੂ ਹਨ।ਇਨ੍ਹਾਂ ਪਦਿਆਂ ਵਿਚ ਮੂਲ ਸ਼ਬਦ ਹੈ ਗਰੰਥ ਜਿਸ ਦਾ ਲਫ਼ਜ਼ੀ ਅਰਥ ਹੈ ਕਿਤਾਬ।ਸਾਹਿਬ ਤੇ ਸ੍ਰੀ ,ਸਾਹਿਬ ਸਤਕਾਰ ਦੇ ਲਖਾਇਕ ਹਨ,ਗੁਰੂ ਸ਼ਬਦ ਗੁਰਿਆਈ ਦੇ ਵਾਰਸ ਹੋਣ ਨਾਲ ਸੰਬੰਧ ਰਕਦਾ ਹੈ ਅਤੇ ਆਦਿ ਦੇ ਲਫ਼ਜ਼ੀ ਮਾਹਿਨੇ ਹਨ ਮੁਢਲਾ ਯਾ ਪਹਿਲਾ, ਜੋ ਇਸ ਗਰੰਥ ਨੁੰ ਸਿਖਾਂ ਦੀ ਦੂਸਰੀ ਪਵਿੱਤਰ ਪੁਸਤਕ ‘ਦਸਮ ਗਰੰਥ’ਜਿਸ ਵਿਚ ਦਸਵੈਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਹਨ ਤੌਂ ਨਿਖੇੜਦਾ ਹੈ। ਗੁਰੂ ਗਰੰਥ ਸਾਹਿਬ ਦਿਾਂ ਰਚਨਾਵਾਂ ਦੇ ਰਚਨਹਾਰੇ ਵਖ ਵਖ ਸ਼੍ਰੇਣਿਆਂ ਤੇ ਫਿਰਕਿਅਨਾਲ ਸੰਭੰਧ ਰਖਦੇ ਹਨ ,ਉਨ੍ਹਾਂ ਵਿਚ ਹਿੰਧੂ ਹਨ,ਮੁਸਲਮਾਨ ਹਨ ਅਤੇ ਨੀਵੀਆਂ ਤੇ ਉਚੀਆਂ ਜਾਤਾਂ ਦੇ ਵੀ ਹਨ।

ਜਿੰਨੇ ਵਖ ਵਖ ਰਚਨਹਾਰੇ ਹਨ ਉਨ੍ਹੀਆਂ ਹੀ ਹਨ ਇਸ ਵਿਚ ਰਾਗ ਤੇ ਰਾਗਨੀਆਂ।ਸਾਰੇ ਮਜ਼ਮੂਨ ਨੂੰ ਵਖ ਵਖ ਤਰ੍ਹਾਂ ਦੇ ਕਾਵ ਰੂਪਾਂ ਵਿਚ ਪ੍ਰਗਟਾਇਆ ਹੈ। ੩੧ ਰਾਗ ਵਰਤੇ ਗਏ ਹਨ। ਉਨ੍ਹਾਂ ਨੂੰ ਪਦਿਆਂ,ਅਸਟਪਦੀਆਂ ਤੇ ੪ ਲਾਇਨਾਂ ਵਾਲੇ ਸਲੋਕਾਂ ਵਿਚ ਕਲਮਬੰਦ ਕੀਤਾ ਹੈ। ਲੰਬੀਆਂ ਰਚਨਾਵਾਂ ਵਾਰਾਂ ਦੇ ਰੂਪ ਵਿਚ ਹਨ।ਇਨ੍ਹਾਂ ਸਭ ਰਚਨਾਵਾਂ ਨੂੰ ਰਾਗਾਂ ਦੇ ਅਧਿਆਇਆਂ ਵਿਚ ਕਰਤੇ ਦੇ ਕ੍ਰਮ ਅਨੁਸਾਰ ਰਖਿਆ ਗਿਆ ਹੈ।੧੪੩੦ ਅੰਗਾਂ ਵਾਲੀ ਬੀੜ ਜਿਸ ਨੂੰ ਸਿਖਾਂ ਦੀ ਪ੍ਰਤਿਨਿਧ ਸਭਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੌਂ ਇਸ ਰੂਪ ਵਿਚ ਛਾਪਣ ਦੀ ਮਾਨਤਾ ਹੈ ਇਕ ਮਿਆਰ ਬਣ ਗਈ ਹੈ । ਇਸ ਰੂਪ ਵਿਚ ਪੰਨਿਆਂ ਦਾ ਕ੍ਰਮ ਹੇਠ ਲਿਖੇ ਅਨੁਸਾਰ ਹੈ-

ਤਤਕਰਾ(੧-੧੩),ਸਿਰੀ ਰਾਗ(੧੪-੯੩),ਮਾਝ(੯੪-੧੫੦),ਗਉੜੀ(੧੫੧-੩੪੬),ਆਸਾ(੩੪੭-੪੮੮),ਗੂਜਰੀ(੪੮੯-੫੨੬),ਦੇਵਗੰਧਾਰੀ(੫੨੭-੫੩੬),ਬਿਹਾਗੜਾ(੫੩੭-੫੫੬),ਵਡਹੰਸ(੫੫੭-੫੯੪),ਸੋਰਠ(੫੯੫-੬੫੯),ਧਨਾਸਰੀ(੬੬੦-੬੯੫),ਜੈਤਸਰੀ(੬੯੬-੭੧੦),ਟੋਡੀ(੭੧੧-੭੧੮),ਬੈਰਾੜੀ(੭੧੯-੭੨੦),ਤੈਲੰਗ(੭੨੧-੭੨੭),ਸੂਹੀ(੭੨੮-੭੯੪),ਬਿਲਾਵਲ(੭੯੫-੮੫੮),ਗੌਂਡ(੮੫੪-੮੭੫),ਰਾਮਕਲੀ(੮੭੬-੯੭੪),ਨਟ ਨਰਾਇਣ(੯੭੫-੯੮੩),ਮਾਲਿ ਗਉੜਾ(੯੮੪-੯੮੮),ਮਾਰੂ(੯੮੯-੧੧੦੬),ਤੁਖਾਰੀ(੧੧੦੭-੧੧੧੭),ਕੇਦਾਰਾ(੧੧੧੮-੧੧੨੪),ਭੈਰਉ(੧੧੨੫-੧੧੬੭),ਬੈਸੰਤ(੧੧੫੮-੧੧੯੬),ਸਾਰੰਗ(੧੧੯੭-੧੨੫੩),ਮਲਾਰ(੧੨੫੪-੧੨੯੩),ਕਾਨੜਾ(੧੨੯੪-੧੩੧੮),ਕਲਿਆਣ(੧੩੧੯-੧੩੨੬),ਪਰਭਾਤੀ(੧੩੨੭-੧੩੫੧),ਜੈਜਾਵੰਤੀ(੧੩੫੨-੧੩੫੩),ਸਲੋਕ ਸਹਸਕ੍ਰਿਤੀ(੧੩੫੩-੧੩੬੦),ਗਾਥਾ,ਫ਼ੁਨਹੇ ਤੇ ਚਉਬੋਲੇ(੧੩੬੦-੧੩੬੪),ਸਲੋਕ ਕਬੀਰ(੧੩੬੪-੧੩੭੭),ਸਲੋਕ ਫ਼ਰੀਦ(੧੩੭੭-੧੩੮੪),ਸਵੱਈਏ(੧੩੮੫-੧੪੦੯),ਸਲੋਕ ਵਾਰਾਂ ਤੌਂ ਵਧੀਕ(੧੪੧੦-੧੪੨੯),ਮੁੰਦਾਵਣੀ ਤੇ ਰਾਗਮਾਲਾ(੧੪੨੯-੧੪੩੦)

No comments: