ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ Sri Guru Granth Sahib Ji
See More All Turban Videos And Photo Wallpapers
http://www.punjabiturban.com/gallery.htm
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਲਈ ਧਾਰਮਿਕ ਪੁਸਤਕ ਹੈ। ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗਿਆਰ੍ਹਵੇਂ ਅਤੇ ਅੰਤਮ ਗੁਰੂ ਹਨ ਅਤੇ ਸਿੱਖਾਂ ਵਿੱਚ ਬਹੁਤ ਹੀ ਸਨਮਾਨਯੋਗ ਹਨ ਅਤੇ ਇੱਕ ਜ਼ਿੰਦਾ ਗੁਰੂ ਦੇ ਬਰਾਬਰ ਮੰਨੇ ਜਾਂਦੇ ਹਨ । ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਦੇ ਧਾਰਮਿਕ ਅਸਥਾਨ ਗੁਰਦੁਆਰੇ ਵਿੱਚ ਕੇਂਦਰੀ ਥਾਂ ਪ੍ਰਾਪਤ ਹੈ। ਗੁਰੂ ਗ੍ਰੰਥ ਸਾਹਿਬ ਨੂੰ ਗੁਰੁਦੁਆਰੇ ਦੇ ਕੇਂਦਰੀ ਹਾਲ ਵਿੱਚ ਵੱਖਰੇ ਥਾਂ ਉੱਤੇ ਸੁਸ਼ੋਭਿਤ ਕੀਤਾ ਜਾਂਦਾ ਹੈ। ਇਹਨਾਂ ਨੂੰ ਬਹੁਤ ਹੀ ਜ਼ਿਆਦਾ ਸਨਮਾਨ ਨਾਲ ਰੱਖਿਆ ਜਾਂਦਾ ਹੈ ਅਤੇ ਇੱਕ ਮੰਜੀ ਸਾਹਿਬ ਉੱਤੇ ਖੂਬਸੂਰਤ ਅਤੇ ਰੰਗਦਾਰ ਵਸਤਰਾਂ ਨਾਲ ਸਜਾਇਆ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਰੂਪੀ ਗੁਰੂ ਹਨ |
http://www.punjabiturban.com/gallery.htm
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਆਦਿ ਗ੍ਰੰਥ' ਜਾਂ 'ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ' ਕਰਕੇ ਵੀ ਜਾਣੇ ਜਾਂਦੇ ਹਨ। ਇਹ ਹੁਣ ਸਿੱਖਾਂ ਦੇ ਸ਼ਾਖਸਾਤ ਗੁਰੂ ਹਨ। ਇਨ੍ਹਾਂ ਪਦਿਆਂ ਵਿੱਚ ਮੂਲ ਸ਼ਬਦ ਹੈ ਗ੍ਰੰਥ, ਜਿਸ ਦਾ ਲਫ਼ਜ਼ੀ ਅਰਥ ਹੈ ਕਿਤਾਬ। ਸਾਹਿਬ ਤੇ ਸ੍ਰੀ ਸਤਕਾਰ ਦੇ ਲਖਾਇਕ ਹਨ,ਗੁਰੂ ਸ਼ਬਦ ਗੁਰਿਆਈ ਦੇ ਵਾਰਸ ਹੋਣ ਨਾਲ ਸੰਬੰਧ ਰੱਖਦਾ ਹੈ ਅਤੇ ਆਦਿ ਦਾ ਲਫ਼ਜ਼ੀ ਅਰਥ ਹੈ ਮੁਢਲਾ ਜਾਂ ਪਹਿਲਾ, ਜੋ ਇਸ ਗ੍ਰੰਥ ਨੁੰ ਸਿੱਖਾਂ ਦੀ ਦੂਸਰੀ ਪਵਿੱਤਰ ਪੁਸਤਕ, ‘ਦਸਮ ਗ੍ਰੰਥ’, ਜਿਸ ਵਿੱਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਹਨ, ਤੋਂ ਨਿਖੇੜਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਰਚਨਾਵਾਂ ਦੇ ਰਚਨਹਾਰੇ ਵੱਖ-ਵੱਖ ਸ਼੍ਰੇਣੀਆਂ ਤੇ ਫਿਰਕਿਆਂ ਨਾਲ ਸੰਭੰਧ ਰੱਖਦੇ ਹਨ, ਜਿਨ੍ਹਾਂ ਵਿੱਚ ਹਿੰਦੂ, ਮੁਸਲਮਾਨ ਅਤੇ ਨੀਵੀਆਂ ਤੇ ਉਚੀਆਂ ਜਾਤਾਂ ਦੇ ਵੀ ਹਨ। ਜਿੰਨੇ ਵੱਖ-ਵੱਖ ਰਚਨਹਾਰੇ ਹਨ, ਓਨੇ ਹੀ ਹਨ ਇਸ ਵਿੱਚ ਰਾਗ ਤੇ ਰਾਗਨੀਆਂ। ਸਾਰੇ ਮਜ਼ਮੂਨ ਨੂੰ ਵੱਖ-ਵੱਖ ਤਰ੍ਹਾਂ ਦੇ ਕਾਵਿ ਰੂਪਾਂ ਵਿੱਚ ਪ੍ਰਗਟਾਇਆ ਹੈ। ੩੧ ਰਾਗ ਵਰਤੇ ਗਏ ਹਨ। ਉਨ੍ਹਾਂ ਨੂੰ ਪਦਿਆਂ,ਅਸਟਪਦੀਆਂ ਤੇ ੪ ਪੰਕਤੀਆਂ ਵਾਲੇ ਸਲੋਕਾਂ ਵਿੱਚ ਕਲਮਬੰਦ ਕੀਤਾ ਗਿਆ ਹੈ। ਲੰਬੀਆਂ ਰਚਨਾਵਾਂ ਵਾਰਾਂ ਦੇ ਰੂਪ ਵਿੱਚ ਹਨ। ਇਨ੍ਹਾਂ ਸਭ ਰਚਨਾਵਾਂ ਨੂੰ ਰਾਗਾਂ ਦੇ ਅਧਿਆਇਆਂ ਵਿੱਚ ਕਰਤੇ ਦੇ ਕ੍ਰਮ ਅਨੁਸਾਰ ਰਖਿਆ ਗਿਆ ਹੈ। ੧੪੩੦ ਅੰਗਾਂ ਵਾਲੀ ਬੀੜ, ਜਿਸ ਨੂੰ ਸਿੱਖਾਂ ਦੀ ਪ੍ਰਤਿਨਿਧ ਸਭਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੌਂ ਇਸ ਰੂਪ ਵਿੱਚ ਛਾਪਣ ਦੀ ਮਾਨਤਾ ਹੈ, ਇਕ ਮਿਆਰ ਬਣ ਗਈ ਹੈ। ਇਸ ਰੂਪ ਵਿੱਚ ਪੰਨਿਆਂ ਦਾ ਕ੍ਰਮ ਹੇਠ ਲਿਖੇ ਅਨੁਸਾਰ ਹੈ- ਤਤਕਰਾ(੧-੧੩), ਸਿਰੀ ਰਾਗ(੧੪-੯੩), ਮਾਝ ਰਾਗ(੯੪-੧੫੦), ਗਉੜੀ ਰਾਗ(੧੫੧-੩੪੬), ਆਸਾ ਰਾਗ(੩੪੭-੪੮੮), ਗੂਜਰੀ ਰਾਗ(੪੮੯-੫੨੬), ਦੇਵਗੰਧਾਰੀ ਰਾਗ(੫੨੭-੫੩੬), ਬਿਹਾਗੜਾ ਰਾਗ(੫੩੭-੫੫੬), ਵਡਹੰਸ ਰਾਗ(੫੫੭-੫੯੪), ਸੋਰਠ ਰਾਗ(੫੯੫-੬੫੯), ਧਨਾਸਰੀ ਰਾਗ(੬੬੦-੬੯੫), ਜੈਤਸਰੀ ਰਾਗ(੬੯੬-੭੧੦), ਟੋਡੀ ਰਾਗ(੭੧੧-੭੧੮), ਬੈਰਾੜੀ ਰਾਗ(੭੧੯-੭੨੦), ਤੈਲੰਗ ਰਾਗ(੭੨੧-੭੨੭), ਸੂਹੀ ਰਾਗ(੭੨੮-੭੯੪), ਬਿਲਾਵਲ ਰਾਗ(੭੯੫-੮੫੮), ਗੌਂਡ ਰਾਗ(੮੫੪-੮੭੫), ਰਾਮਕਲੀ ਰਾਗ(੮੭੬-੯੭੪), ਨਟ ਨਰਾਇਣ ਰਾਗ(੯੭੫-੯੮੩), ਮਾਲਿ ਗਉੜਾ ਰਾਗ(੯੮੪-੯੮੮), ਮਾਰੂ ਰਾਗ(੯੮੯-੧੧੦੬), ਤੁਖਾਰੀ ਰਾਗ(੧੧੦੭-੧੧੧੭), ਕੇਦਾਰਾ ਰਾਗ(੧੧੧੮-੧੧੨੪), ਭੈਰਉ ਰਾਗ(੧੧੨੫-੧੧੬੭), ਬੈਸੰਤ ਰਾਗ(੧੧੫੮-੧੧੯੬), ਸਾਰੰਗ ਰਾਗ(੧੧੯੭-੧੨੫੩), ਮਲਾਰ ਰਾਗ(੧੨੫੪-੧੨੯੩), ਕਾਨੜਾ ਰਾਗ(੧੨੯੪-੧੩੧੮), ਕਲਿਆਣ ਰਾਗ(੧੩੧੯-੧੩੨੬), ਪਰਭਾਤੀ ਰਾਗ(੧੩੨੭-੧੩੫੧), ਜੈਜਾਵੰਤੀ ਰਾਗ(੧੩੫੨-੧੩੫੩), ਸਲੋਕ ਸਹਸਕ੍ਰਿਤੀ(੧੩੫੩-੧੩੬੦), ਗਾਥਾ, ਫ਼ੁਨਹੇ ਤੇ ਚਉਬੋਲੇ(੧੩੬੦-੧੩੬੪), ਸਲੋਕ ਕਬੀਰ(੧੩੬੪-੧੩੭੭), ਸਲੋਕ ਫ਼ਰੀਦ(੧੩੭੭-੧੩੮੪), ਸਵੱਈਏ(੧੩੮੫-੧੪੦੯), ਸਲੋਕ ਵਾਰਾਂ ਤੋਂ ਵਧੀਕ(੧੪੧੦-੧੪੨੯), ਮੁੰਦਾਵਣੀ ਤੇ ਰਾਗਮਾਲਾ(੧੪੨੯-੧੪੩੦)।
ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਬਾਣੀ ਭਗਤਾਂ ਦੀ ਬਾਣੀ: ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿੱਚੋਂ 22 ਰਾਗਾਂ ਵਿੱਚ ਭਗਤਾਂ ਦੀ ਬਾਣੀ ਹੈ। ਭਗਤਾਂ ਦੇ ਸਾਰੇ ਸ਼ਬਦ 349 ਹਨ, ਅਤੇ ਭਗਤ-ਬਾਣੀ ਵਿੱਚ 3 ਸ਼ਬਦ ਗੁਰੂ ਅਰਜਨ ਸਾਹਿਬ ਜੀ ਦੇ ਭੀ ਹਨ ।
http://www.punjabiturban.com/gallery.htm
ਭਗਤ ਬਾਣੀ ਦੇ ਸ਼ਬਦਾਂ ਦੀ ਗਿਣਤੀ:-
http://www.punjabiturban.com/gallery.htm
ਭਗਤ ਸ਼ਬਦ
ਕਬੀਰ ਜੀ 224
ਭੀਖਨ ਜੀ 2
ਨਾਮਦੇਵ ਜੀ 61
ਸੂਰਦਾਸ ਜੀ 1
ਰਵਿਦਾਸ ਜੀ 40
ਪਰਮਾਨੰਦ ਜੀ 1
ਤ੍ਰਿਲੋਚਨ ਜੀ 4
ਸੈਣ ਜੀ 1
ਫਰੀਦ ਜੀ 4
ਪੀਪਾ ਜੀ 1
ਬੈਣੀ ਜੀ 3
ਸਧਨਾ ਜੀ 1
ਧੰਨਾ ਜੀ 3
ਰਾਮਾਨੰਦ ਜੀ 1
ਜੈਦੇਵ ਜੀ 2
ਗੁਰੂ ਅਰਜਨ ਦੇਵ ਜੀ 3
ਜੋੜ 352
ਸ਼ਬਦਾਂ ਤੋਂ ਇਲਾਵਾ ਗਉੜੀ ਰਾਗ ਵਿੱਚ ਕਬੀਰ ਜੀ ਦੀਆਂ 3 ਹੋਰ ਬਾਣੀਆਂ ਹਨ- ਬਾਵਨ ਅਖਰੀ, ਪੰਦ੍ਰਹ ਥਿਤੀ, ਸਤ ਵਾਰ। ਕਬੀਰ ਜੀ ਅਤੇ ਫਰੀਦ ਜੀ ਦੇ ਸ਼ਲੋਕਾਂ ਦੇ ਸੰਗ੍ਰਹ ਭੀ ਹਨ:- ਕਬੀਰ ਜੀ = 243 (ਇਹਨਾਂ ਸ਼ਲੋਕਾਂ ਵਿੱਚ ਗੁਰ-ਵਿਅਕਤੀਆਂ ਦੇ ਭੀ ਕੁਝ) ਫਰੀਦ ਜੀ = 130 ਸ਼ਲੋਕ ਹਨ
http://www.punjabiturban.com/gallery.htm
ਭੱਟ ਆਤੇ ਬਾਬਾ ਸੁੰਦਰ ਜੀ ਦੀ ਬਾਣੀ ਬਾਬਾ ਸੁੰਦਰ ਜੀ ਦੀ ਬਾਣੀ ‘ਸਦੁ’ ਰਾਗ ਰਾਮਕਲੀ ਵਿੱਚ ਹੈ। = 6 ਪਉੜੀਆਂ । ਹੇਠ ਲਿਖੇ ਭੱਟਾਂ ਦੇ ਸਵਯੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ:- (1) ਕੱਲਸਹਾਰ (2) ਜਾਲਪ (3) ਕੀਰਤ (4) ਭਿੱਖਾ (5) ਸਲ੍ਹ (6) ਭਲ੍ਹ (7) ਨਲ੍ਹ (8) ਬਲ੍ਹ (9) ਗਯੰਦ (10) ਹਰਿਬੰਸ
http://www.punjabiturban.com/gallery.htm
ਭਾਈ ਗੁਰਦਾਸ ਦੀ ਉਗਾਹੀ ਮੂਜਬ ਭਾਦੌਂ ਵਦੀ ਏਕਮ ਸੰਮਤ ੧੬੬੧/੧ ਅਗਸਤ ੧੬੦੪ ਵਾਲੇ ਦਿਨ ਇਹ ਸੰਕਲਨ ਮੁਕੰਮਲ ਹੋਇਆ। ਉਸ ਉਪਰੰਤ ਇਸ ਗਰੰਥ ਦਾ ਤਤਕਰਾ ਤੇ ਅੰਗ ਅੰਕਿਤ ਕਰਨਾ ਸ਼ੁਰੂ ਹੋਇਆ।੭੦੦੦ ਸ਼ਬਦਾਂ ਦੇ ਇਸ ਸੰਗ੍ਰਿਹ ਵਿੱਚ ਉਸ ਸਮੇਂ ਪਹਿਲੇ ਪੰਜ ਗੁਰੂਆਂ ,ਭਾਰਤ ਦੇ ਵਖ ਵਖ ਸੂਬਿਆਂ ਦੇ ੧੫ ਭਗਤਾਂ ਤੇ ਸੂਫ਼ੀਆਂ ਜਿਨ੍ਹਾਂ ਵਿੱਚ ਸ਼ੇਖ ਫਰੀਦ,ਕਬੀਰ ਤੇ ਭਗਤ ਰਵਿਦਾਸ ਸ਼ਾਮਲ ਹਨ ਦੀ ਬਾਣੀ ਹੈ।ਇਸ ਪਵਿੱਤਰ ਗ੍ਰੰਥ ਦੇ ੯੭੪ ਪਤਰੇ ਸਨ ਜਿਨ੍ਹਾਂ ਦੇ ੧੨”x੮”ਅਕਾਰ ਦੇ ੧੯੪੮ ਪੰਨੇ ਬਣਦੇ ਹਨ। ਇਨ੍ਹਾਂ ਵਿੱਚ ਕਈ ਖਾਲੀ ਪੰਨੇ ਵੀ ਸਨ । ਉਹ ਜਗ੍ਹਾਂ ਜਿਥੇ ਗੁਰੂ ਅਰਜਨ ਸਾਹਿਬ ਨੇ ਇਹ ਗ੍ਰੰਥ ਦਾ ਸੰਕਲਨ ਕੀਤਾ ਉਥੇ ਹੁਣ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸਥਿਤ ਹੈ।
http://www.punjabiturban.com/gallery.htm
ਗੁਰਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ (ਗੁਰਤਾ ਗੱਦੀ) ਬਾਰੇ ਭੱਟ ਵਹੀ (ਤਾਲੁਦਾ ਜੀਂਦ ਪਰਗਨੇ ਦਾ) ਵਿੱਚ ਇਉਂ ਦਰਜ ਹੈ:-
http://www.punjabiturban.com/gallery.htm
“ਗੁਰੂ ਗੋਬਿੰਦ ਸਿੰਘ ਮਹਿਲ ਦਸਮਾਂ ਬੇਟਾ ਗੁਰੂ ਤੇਗ ਬਹਾਦੁਰ ਕਾ ਪੋਤਾ ਹਰਿਗੋਬਿੰਦ ਜੀ ਕਾ ਪੜਪੋਤਾ ਗੁਰੂ ਅਰਜਨ ਕਾ ਵਾਰਿਸ ਗੁਰੂ ਰਾਮਦਾਸ ਜੀ ਕੀ ਸੂਰਜਬੰਸਿ ਗੋਸਾਲ ਗੋਤਰ ਸੋਢੀ ਖਤਰੀ ਵਾਸੀ ਅਨੰਦਪੁਰ ਪਰਗਨਾ ਕਹਿਲੂਰ ਮੁਕਾਮ ਨੰਦੇੜ ਤਟ ਗੁਦਾਵਰੀ ਦਖਣ ਦੇਸ ਸੰਮਤ ਸਤਾਰਾ ਸੌ ਪੈਂਸਠ ਕਾਤਿਕ ਮਾਸ ਕੀ ਚੌਥ ਸ਼ੁਕਲ ਪਖੇ ਬੂਦਵਾਰ ਕੇ ਦਿਹੁਰੀ ਭਾਈ ਦਇਆ ਸਿੰਘ ਸੇ ਬਚਨ ਹੋਇਆਂ ਸ੍ਰੀ ਗੁਰੂ ਗਰੰਥ ਸਾਹਿਬ ਲੈ ਆਓ।ਬਚਨ ਪਾਇ ਦਇਆ ਸਿੰਘ ਸ੍ਰੀ ਗਰੰਥ ਸਾਹਿਬ ਲੈ ਤਾਏ। ਗੁਰੂ ਜੀ ਨੇ ਪੰਜ ਪੈਸੇ ਨਰੇਲ ਅਗੇ ਭੇਟਾ ਰਖਾ ਮਥਾ ਟੇਕਾ ਸਰਬਤ ਸੰਗਤ ਸੇ ਕਹਾ ਮੇਰਾ ਹੁਕਮ ਹੈ ਮੇਰਿ ਜਗ੍ਹਾ ਸ੍ਰੀ ਗਰੰਥ ਜਿ ਕੋ ਜਾਨਣਾ । ਜੋ ਸਿਖ ਜਾਣੇਗਾ ਓਸ ਕੀ ਘਾਲ ਥਾਏ ਪਵੇਗੀ ਗੁਰੂ ਤਿਸ ਕੀ ਬਹੁੜੀ ਕਰੇਗਾ।“
http://www.punjabiturban.com/gallery.htm
‘ਗੁਰੂ ਗ੍ਰੰਥ ਸਾਹਿਬ ਸਦੀਵੀ ਗੁਰੂ ਹਨ’। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋਤੀ ਜੋਤ ਸਮਾਉਣ ਤੌਂ ਬਾਦ ਸਿਖ ਸਮਾਜ ਦੀ ਇਹੀ ਸੋਚ ਤੇ ਅਕੀਦਾ ਹੈ। ਸਿਖਾਂ ਦੇ ਔਕੁੜ ਭਰੇ ਸਮੇਂ ਵੀ ,ਜਦੌਂ ਉਨ੍ਹਾਂ ਨੂੰ ਗੈਰ-ਕਨੂੰਨੀ ਕਰਾਰ ਦਿਤਾ ਗਿਆ ਤੇ ਉਨ੍ਹਾਂ ਨੂੰ ਜੰਗਲਾਂ ਵਿੱਚ ਸ਼ਰਨ ਲੈਣੀ ਪਈ ,ਸਿਖਾਂ ਦੀ ਸਭ ਤੌਂ ਵਡਮੁੱਲੀ ਸ਼ੈ ਗੁਰੂ ਗਰੰਥ ਸਾਹਿਬ ਹੀ ਸੀ ਜਿਸ ਉਤੇ ਉਂ੍ਹਾਂ ਨੂੰ ਸਭ ਤੌਂ ਵੱਧ ਮਾਣ ਸੀ ਅਤੇ ਜਿਸ ਨੂੰ ਉਨ੍ਹਾਂ ਨੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਸਭ ਤੌਂ ਵੱਧ ਮਹਿਫ਼ੂਜ਼ ਰਖਿਆ।ਹੋਰ ਕਿਸੇ ਨੂੰ ਉਨ੍ਹਾਂ ਇਸ ਪਵਿੱਤਰ ਪੁਸਤਕ ਦੀ ਬਰਾਬਰੀ ਨਹੀਂ ਕਰਨ ਦਿਤੀ। ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ,ਜਿਸ ਨੇ ਖਾਲਸਾ ਦੇ ਨਾਂ ਤੇ ਸੁਤੰਤਰ ਸਾਮਰਾਜ ਕਾਇਮ ਕੀਤਾ,ਸ਼ਖਸੀ ਅਚਾਰ ਵਿਚਾਰ ਤੇ ਦਰਬਾਰੀ ਕਾਰ ਵਿਹਾਰ ਗੁਰੂ ਗਰੰਥ ਸਾਹਿਬ ਉਦਾਲੇ ਹੀ ਕੇਂਦ੍ਰਿਤ ਸੀ।ਜਿਵੇਂ ਕਿ ਸਮਕਾਲੀ ਦਸਤਾਵੇਜ਼ਾਂ ਤੌਂ ਪਤਾ ਲਗਦਾ ਹੈ ਰਣਜੀਤ ਸਿੰਘ ਆਪਣਾ ਦਿਨ ਗੁਰੂ ਗਰੰਥ ਸਾਹਿਬ ਦੀ ਇਬਾਦਤ ਤੌਂ ਬਾਦ ਹੀ ਸ਼ੁਰੂ ਕਰਦਾ ਸੀ।ਦਿਨਾਂ ਦਿਹਾਰਾਂ ਤੇ ਉਹ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਗੁਰੂ ਗਰੰਥ ਸਾਹਿਬ ਅੱਗੇ ਸੀ ਨਿਵਾਉਣ ਜਾਇਆ ਕਰਦਾ ਸੀ।ਸਿਖਾਂ ਵਾਸਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਇਕੋਇਕ ਧਾਰਮਿਕ ਇਬਾਦਤ ਦਾ ਮਰਕਜ਼ ਹਨ। ਇਸ ਤੌਂ ਇਲਾਵਾ ਮਨੁਖ ਦੀ ਸ਼ਕਲ ਵਿੱਚ ਯਾ ਚਿਨ੍ਹ ਦੀ ਸ਼ਕਲ ਵਿੱਚ ਹੋਰ ਕੁਝ ਵੀ ਨਹੀਂ।
http://www.punjabiturban.com/gallery.htm
ਗੁਰੂ ਗੋਬਿੰਦ ਸਿੰਘ ਉਪਰੰਤ ਇਸ ਪਵਿੱਤਰ ਗ੍ਰੰਥ ਨੂੰ ਹੀ ਗੁਰੂ ਕਰਕੇ ਜਾਣਿਆ ਜਾਂਦਾ ਹੈ।
No comments:
Post a Comment