SIKH 10 GURU Guru Detials


Shri Guru Nanak Dev Ji-ਗੁਰੂ ਨਾਨਕ ਦੇਵ ਜੀ
See More http://www.punjabiturban.com/gallery.htm
ਇੱਕ ਅਦੁੱਤੀ ਸ਼ਖਸੀਅਤ ਦੇ ਮਾਲਕ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ, ਜਿੰਨ੍ਹਾ ਨੇ ਦੁਨੀਆਂ ਤੇ ਪੈਦਲ ਯਾਤਰਾ ਕਰਕੇ ਅਨੇਕਾਂ ਹੀ ਭਟਕੇ ਹੋਏ ਲੋਕਾਂ ਨੂੰ ਪ੍ਰਭੂ ਭਗਤੀ ਦਾ ਉਪਦੇਸ਼ ਦੇ ਕੇ ਸਿੱਧੇ ਰਾਹੇ ਪਾਇਆ ਜਿਸ ਨਾਲ ਉਨ੍ਹਾਂ ਲੋਕਾਂ ਨੇ ਆਪਣੀ ਜਿੰਦਗੀ ਨੂੰ ਇੱਕ ਨਵੇਂ ਸਿਰਿਉਂ ਸ਼ੁਰੂ ਕੀਤਾ ਅਤੇ ਗੁਰੂ ਜੀ ਦੀਆਂ ਸਿੱਖਿਆਵਾਂ ਤੇ ਅਮਲ ਕਰਕੇ ਸੁਖਦਾਈ ਜ਼ਿੰਦਗੀ ਕੱਢੀ
See More http://www.punjabiturban.com/gallery.htm
ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ: ਵਿਚ ਰਾਇ ਭੋਇ ਦੀ ਤਲਵੰਡੀ(ਨਨਕਾਨਾ ਸਾਹਬ) ਜਿਲ੍ਹਾ ਸ਼ੇਖਪੂਰਾ,ਪਾਕਿਸਤਾਨ ਵਿਖੇ ਮਹਿਤਾ ਕਲਿਆਣ ਦਾਸ(ਮਹਿਤਾ ਕਾਲੂ) ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਹੋਇਆ ਸੁਲਤਾਨ ਪੁਰ ਰਹਿਣ ਸਮੇਂ ਗੁਰੂ ਜੀ ਦਾ ਵਿਆਹ ਪੱਖੋਕੇ ਰੰਧਾਵੇ ਸ੍ਰੀ ਮੂਲ ਚੰਦ ਦੀ ਸਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਹੋਇਆ, ਜਿੰਨ੍ਹਾ ਦੀ ਕੁੱਖੋਂ ਸੰਨ 1494 ਈ: ਵਿੱਚ ਬਾਬਾ ਸ੍ਰੀ ਚੰਦ ਜੀ ਅਤੇ 1497 ਈ: ਵਿਚ ਬਾਬਾ ਲਖਮੀ ਦਾਸ ਜੀ ਨੇ ਜਨਮ ਲਿਆ.
See More http://www.punjabiturban.com/gallery.htm
ਗੁਰੂ ਨਾਨਕ ਦੇਵ ਜੀ ਨੂੰ ਜਦ ਉਨ੍ਹਾਂ ਦੇ ਪਿਤਾ ਜੀ ਇਕ ਪਾਂਧੇ ਕੋਲ ਪੜ੍ਹਨ ਲਈ ਲੈ ਕੇ ਗਏ ਤਾਂ ਗੁਰੂ ਨਾਨਕ ਦੇਵ ਜੀ ਨੇ ਅਜਿਹਾ ਪੱਟੀ ਉਤੇ ਆਤਮ ਗਿਆਨ ਲਿਖਿਆ ਕਿ ਪਾਂਧਾ ਉਨ੍ਹਾਂ ਦੀ ਦਿੱਬ ਦ੍ਰਿਸ਼ਟੀ ਨੂੰ ਵੇਖ ਕੇ ਉਨ੍ਹਾਂ ਦੇ ਚਰਨਾਂ ਵਿਚ ਡਿਗ ਪਿਆ ਉਹ ਬਚਪਨ ਵਿਚ ਹੀ ਪ੍ਰਭੂ ਦੀ ਭਗਤੀ ਵਿਚ ਲੱਗ ਗਏ, ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਮੱਝਾਂ ਚਾਰਨ ਭੇਜਿਆ ਤਾਂ ਉਹ ਸਮਾਧੀ ਲਗਾ ਕੇ ਬੈਠ ਗਏ ਅਤੇ ਮੱਝਾਂ ਸਾਰਾ ਖੇਤ ਚਰ ਗਈਆਂ ਖੇਤ ਦੇ ਮਾਲਕ ਨੇ ਜਦ ਗੁਰੂ ਜੀ ਦੇ ਪਿਤਾ ਕੋਲ ਸ਼ਿਕਾਇਤ ਕੀਤੀ ਤਾਂ ਜਦ ਇਸਦੀ ਪੜਤਾਲ ਕੀਤੀ ਗਈ ਤਾਂ ਉਹਨਾਂ ਦੇਖਿਆ ਕਿ ਖੇਤ ਵਿਚ ਪਹਿਲਾਂ ਨਾਲੋਂ ਵੀ ਜ਼ਿਆਦਾ ਹਰੀ ਭਰੀ ਫਸਲ ਖੜੀ ਸੀ

ਇਸ ਤੋਂ ਬਾਅਦ ਜਦ ਇੱਕ ਵਾਰ ਮਹਿਤਾ ਕਾਲੂ ਜੀ ਨੇ ਗੁਰੂ ਸਾਹਿਬ ਨੂੰ ਵੀਹ ਰੁਪਏ ਦੇ ਕੇ ਸੱਚਾ ਵਪਾਰ ਕਰਨ ਲਈ ਭੇਜਿਆ ਤਾਂ ਉਨ੍ਹਾਂ ਨੇ ਰਸਤੇ ਵਿਚ ਰਸਦ ਖਰੀਦ ਕੇ ਭੁੱਖੇ ਸਾਧੂਆਂ ਨੂੰ ਭੋਜਨ ਖੁਆ ਕੇ ਲੰਗਰ ਦੀ ਪ੍ਰਥਾ ਕਾਇਮ ਕੀਤੀ,ਇਸੇ ਮਰਿਆਦਾ ਤਹਿਤ ਹੁਣ ਗਰੀਬ-ਅਮੀਰ,ਜਾਤੀ,ਊਚ ਨੀਚ ,ਨਾਸਤਿਕ-ਆਸਤਿਕ ਧਰਮ-ਮਜ੍ਹਬ ਦੇ ਲੋਕਾਂ ਨੂੰ ਬਿਨ੍ਹਾਂ ਕਿਸੇ ਬਿਤਕਰੇ ਦੇ ਗੁਰਦੁਆਰਾ ਵਿਖੇ ਥੱਲੇ ਇਕ ਲਾਈਨ ਵਿਚ ਬਿਠਾ ਕੇ ਉਨ੍ਹਾਂ ਨੂੰ ਲੰਗਰ ਛਕਾਇਆ ਜਾਂਦਾ ਹੈਇਸ ਗੱਲ ਤੋਂ ਗੁਰੂ ਜੀ ਦੇ ਪਿਤਾ ਜੀ ਬਹੁਤ ਨਰਾਜ਼ ਹੋਏ ਕਿ ਉਨ੍ਹਾਂ ਨੂੰ ਸੌਦਾ ਖਰੀਦਣ ਲਈ ਭੇਜਿਆ ਸੀ ਤੇ ਉਹ ਖਾਲੀ ਹੱਥ ਆ ਗਏ

ਮੋਦੀਖਾਨੇ - ਕੁੱਝ ਸਮੇਂ ਬਾਅਦ ਉਨ੍ਹਾਂ ਨੂੰ ਭੈਣ ਬੇਬੇ ਨਾਨਕੀ ਕੋਲ ਸੁਲਤਾਨਪਰ ਭੇਜ ਦਿੱਤਾ ਜਿਥੇ ਉਨ੍ਹਾਂ ਨੂੰ ਮੋਦੀਖਾਨੇ ਵਿਚ ਕੰਮ ਮਿਲ ਗਿਆ ਇਥੇ ਆਪ ਜੀ ਨੇ ਬੜੀ ਯੋਗਤਾ,ਇਮਾਨਦਾਰੀ ਅਤੇ ਲਗਨ ਨਾਲ ਕੰਮ ਕੀਤਾ ਪਰ ਇਕ ਦਿਨ ਪ੍ਰਭੂ ਦੀ ਭਗਤੀ ਵਿਚ ਲੀਨ ਹੋ ਗਏ ਅਤੇ ਸਾਰੇ ਗਰੀਬਾਂ ਨੂੰ ਰਸਦ ਦੀਆਂ ਝੋਲੀਆਂ ਭਰ ਦਿੱਤੀਆਂ ਮੋਦੀਖਾਨੇ ਵਿਚ ਕੰਮ ਕਰਨ ਤੋਂ ਬਾਅਦ ਕੁੱਝ ਸਮੇਂ ਬਾਅਦ ਉਨ੍ਹਾਂ ਦਾ ਦਿਲ ਨਾ ਲੱਗਿਆ ਅਤੇ ਉਹ ਸੰਨ 1497 ਈ: ਵਿਚ ਉਹ ਉਥੋਂ ਮਾਨਵਤਾ ਨੂੰ ਸਿੱਧੇ ਰਾਹੇ ਪਾਉਣ ਲਈ ਨਿਕਲ ਪਏ.

ਗੁਰੂ ਜੀ ਨੇ ਆਪਣੀਆਂ ਚਾਰ ਉਦਾਸੀਆਂ ਵਿਚ ਅਕਾਲ ਪੁਰਖ ਦਾ ਹੁਕਮ ਪੂਰਾ ਕਰਨ ਵਾਸਤੇ ਅਤੇ ਵਿਸ਼ੇ ਵਿਕਾਰਾਂ ਵਿਚ ਸੜਦੀ ਬਲਦੀ ਲੁਕਾਈ ਨੂੰ ਸੱਚ ਦੇ ਮਾਰਗ 'ਤੇ ਪਾਉਣ ਲਈ ਧਰਮ ਪ੍ਰਚਾਰ ਦੀਆਂ ਉਦਾਸੀਆਂ ਤੇ ਨਿਕਲ ਪਏ ਇਨ੍ਹਾਂ ਉਦਾਸੀਆਂ ਤੋਂ ਵਾਪਸ ਪਰਤ ਕੇ ਕਰਤਾਰ ਪੁਰ ਸਾਹਿਬ ਵਿਖੇ ਆ ਕੇ ਰਹਿਣ ਲੱਗੇ,ਜਿਥੇ ਉਨ੍ਹਾਂ ਦੀ ਮੁਲਾਕਾਤ ਭਾਈ ਲਹਿਣਾ ਜੀ ਨਾਲ ਹੋਈ ਭਾਈ ਲਹਿਣਾ ਜੀ ਪਹਿਲਾਂ ਦੇਵੀ ਦੇ ਸ਼ਰਧਾਲੂ ਸਨ ਅਤੇ ਹਰ ਸਾਲ ਉਨ੍ਹਾਂ ਦੇ ਦਰਸ਼ਨਾਂ ਲਈ ਜਾਂਦੇ ਸਨ ਪਰ ਇਕ ਵਾਰ ਜਦ ਗੁਰੂ ਜੀ ਦੀ ਬਾਣੀ ਸੁਣੀ ਤਾਂ ਉਹਨਾਂ ਦੇ ਹੀ ਹੋ ਗਏ ਗੁਰੂ ਜੀ ਨੇ ਭਾਈ ਲਹਿਣਾ ਜੀ ਦੀਆਂ ਕਈ ਪ੍ਰੀਖਿਆਵਾ ਲਈਆਂ

ਅੰਤ ਵਿਚ ਗੁਰੂ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਭਾਈ ਲਹਿਣਾ ਜੀ ਨੂੰ ਗੁਰਗੱਦੀ 'ਤੇ ਬਿਠਾ ਕੇ ਪੰਜ ਪੈਸੇ ਨਾਰੀਅਲ ਰੱਖ , ਪੰਜ ਪਰਕਰਮਾਂ ਕਰ ਮੱਥਾ ਟੇਕਿਆ ਅਤੇ ਗੁਰਿਆਈ ਦਾ ਤਿਲਕ ਬਾਬਾ ਬੁੱਢਾ ਜੀ ਤੋਂ ਲਗਵਾ ਕੇ ਦੂਸਰੇ ਗੁਰੂ ਨਾਨਕ(ਗੁਰੂ ਅੰਗਦ ਦੇਵ) ਨੂੰ ਪ੍ਰਗਟ ਕੀਤਾ

ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੇ ਪ੍ਰਮੁੱਖ ਗੁਰਦੁਆਰੇ
See More http://www.punjabiturban.com/gallery.htm

* ਗੁਰਦੁਆਰਾ ਕੰਧ ਸਾਹਿਬ -ਬਟਾਲਾ (ਗੁਰਦਾਸਪੁਰ )
* ਗੁਰਦੁਆਰਾ ਹਾਟ ਸਾਹਿਬ- ਸੁਲਤਾਨਪੁਰ ਲੋਧੀ (ਕਪੂਰਥਲਾ)
* ਗੁਰਦੁਆਰਾ ਗੁਰੂ ਦਾ ਬਾਗ - ਸੁਲਤਾਨਪਰ ਲੋਧੀ (ਕਪੂਰਥਲਾ)
* ਗੁਰਦੁਆਰਾ ਕੋਠੀ ਸਾਹਿਬ - ਸੁਲਤਾਨਪੁਰ ਲੋਧੀ (ਕਪੂਰਥਲਾ)
* ਗੁਰਦੁਆਰਾ ਬੇਰ ਸਾਹਿਬ - ਸੁਲਤਾਨਪੁਰ ਲੋਧੀ (ਕਪੂਰਥਲਾ)
* ਗੁਰਦੁਆਰਾ ਅਚਲ ਸਾਹਿਬ - ਗੁਰਦਾਸਪੁਰ
* ਗੁਰਦੁਆਰਾ ਡੇਰਾ ਬਾਬਾ ਨਾਨਕ - ਗੁਰਦਾਸਪੁਰ


Shri Guru Angad Dev Ji-ਗੁਰੂ ਅੰਗਦ ਦੇਵ ਜੀ
See More http://www.punjabiturban.com/gallery.htm
ਗੁਰੂ ਅੰਗਦ ਦੇਵ ਜੀ ਦਾ ਜਨਮ ਮਾਰਚ 1504 ਈ; ਵਿੱਚ ਸ਼੍ਰੀ ਫੇਰੂ ਮੱਲ ਦੇ ਗ੍ਰਹਿ ਮਾਤਾ ਸਭਰਾਈ ਜੀ ਦੀ ਕੁੱਖੋਂ ,ਮੱਤੇ ਦੀ ਸਰਾਂ ਜਿਲ੍ਹਾ ਫਿਰੋਜਪੁਰ ਵਿਖੇ ਹੋਇਆ. ਆਪ ਜੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾ ਨੂੰ ਗਏ ਅਤੇ ਇੰਨੇ ਨਿਹਾਲ ਹੋਏ ਕਿ ਹਮੇਸ਼ਾ ਵਾਸਤੇ ਉਨ੍ਹਾਂ ਦੇ ਹੋ ਗਏ.

ਆਪ ਜੀ ਗੁਰੂ ਸੇਵਾ ਦੌਰਾਨ ਸਿੱਖੀ ਦੀ ਕਸਵੱਟੀ ਦੀਆਂ ਅਨੇਕਾ ਹੀ ਪਰੀਖਿਆਵਾਂ ਉੱਪਰ ਖਰੇ ਉੱਤਰੇ. ਆਪ ਜੀ ਨੇ ਪੰਜਾਬੀ ਭਾਸ਼ਾ ਦੇ ਪੈਂਤੀ ਅੱਖਰਾ ਨੂੰ ਤਰਤੀਬ ਨਾਲ ਜੋੜ ਕੇ ਗੁਰਮੁਖੀ ਭਾਸ਼ਾ ਦਾ ਮੁੱਢ ਬੰਨ੍ਹਿਆ.

ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਇਕੱਠਾ ਕਰਕੇ ਗੁਰਮੁਖੀ ਵਿੱਚ ਲਿਖਿਆ.ਗੁਰੂ ਨਾਨਕ ਦੇਵ ਜੀ ਦੀ ਚਲਾਈ ਮਰਿਆਦਾ ਨੂੰ ਦ੍ਰਿੜਾਇਆ. ਗੁਰੂ ਅੰਗਦ ਦੇਵ ਜੀ ਦਾ ਪਹਿਲਾਂ ਨਾਮ ਭਾਈ ਲਹਿਣਾ ਜੀ ਸੀ. ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਹਰ ਸਮੇਂ ਸੇਵਾ ਕੀਤੀ.

ਉਹ ਹਰ ਸਮੇਂ ਨਾਮ ਜਪਦੇ ਤੇ ਕਿਰਤ ਕਰਦੇ. ਗੁਰੂ ਜੀ ਜੋ ਵੀ ਹੁਕਮ ਕਰਦੇ ਆਪ ਜੀ ਸਤਿ ਬਚਨ ਕਹਿ ਕੇ ਉਸ ਦੀ ਪਾਲਨਾ ਕਰਦੇ. ਗੁਰਿਆਈ ਪ੍ਰਾਪਤ ਹੋਣ ਦੇ ਬਾਅਦ ਆਪ ਜੀ ਖਡੂਰ ਸਹਿਬ ਵਿੱਚ ਰਹਿਣ ਲੱਗੇ, ਉਸ ਸਮੇਂ ਖਡੂਰ ਤੋਂ ਤਿੰਨ ਕੁ ਕੋਹ ਤੇ ਭਾਈ ਜੀਵਾ ਨਾਂ ਦਾ ਇੱਕ ਗੁਰਸਿੱਖ ਰਹਿੰਦਾ ਸੀ. ਉਹ ਹਰ ਰੋਜ ਸਵੇਰੇ ਗੁਰੂ ਜੀ ਦੇ ਲੰਗਰ ਲਈ ਦਹੀਂ ਖਿੱਚੜੀ ਪੁਚਾਉਂਦਾ ਸੀ. ਇਹ ਨੇਮ ਉਸ ਨੇ ਸਾਰੀ ਉਮਰ ਨਿਭਾਇਆ.

ਉਸ ਦੇ ਮਗਰੋਂ ਇਹ ਸੇਵਾ ਉਸ ਦੀ ਧੀ ਜਿਵਾਈ ਨੇ ਸੰਭਾਲੀ. ਇੱਕ ਦਿਨ ਜਦ ਉਹ ਦਹੀਂ ਖਿੱਚੜੀ ਲੈ ਕੇ ਜਿਵਾਈ ਨੇ ਸੰਭਾਲੀ. ਇੱਕ ਦਿਨ ਜਦ ਉਹ ਦਹੀਂ ਖਿੱਚੜੀ ਲੈ ਕੇ ਤੁਰਨ ਲੱਗੀ, ਤਾਂ ਜ਼ੋਰ ਦੀ ਹਨੇਰੀ ਆ ਗਈ. ਜਿਵਾਈ ਨੇ ਹੱਥ ਅੱਗੇ ਕਰ ਕੇ ਅਰਦਾਸ ਕੀਤੀ ਕਿ ਹਨੇਰੀ ਹਟ ਜਾਵੇ ਤਾਂ ਕਿ ਮੈਂ ਸਮੇਂ ਸਿਰ ਦਹੀਂ ਖਿੱਚੜੀ ਲੰਗਰ ਵਿੱਚ ਪੁਚਾ ਸਕਾਂ. ਹਨੇਰੀ ਹਟ ਗਈ, ਜਿਵਾਈ ਖਡੂਰ ਜਾ ਪੁੱਜੀ.

ਉਸ ਦਿਨ ਗੁਰੂ ਜੀ ਨੇ ਦਹੀਂ ਖਿਚੜੀ ਨਾ ਛਕੀ. ਜਿਵਾਈ ਨੇ ਕਾਰਨ ਪੁਛਿਆ, ਤਾਂ ਉਹ ਕਹਿਣ ਲੱਗੇ, ਪੁਤਰੀ ਤੂੰ ਰੱਬ ਦੀ ਰਜ਼ਾ ਵਿੱਚ ਦਖਲ ਨਹੀਂ ਸੀ ਦੇਣਾ. ਸਾਨੂੰ ਸਦਾ, ਪਰਮਾਤਮਾ ਦੀ ਆਗਿਆ ਵਿੱਚ ਰਹਿਣਾ ਚਾਹੀਦਾ ਹੈ, ਇਸ ਹਨੇਰੀ ਨੇ ਵੀ ਕਈ ਜੀਆਂ ਦਾ ਭਲ ਕਰਨਾ ਸੀ. ਸਾਨੂੰ ਰੱਬ ਦਾ ਕੀਤਾ ਖੁਸ਼ੀ ਨਾਲ ਮੰਨਣਾ ਚਾਹੀਦਾ ਹੈ. ਜਿਵਾਈ ਤੇ ਹੋਰ ਸਿੱਖਾ ਨੇ ਇਹੋ ਅਸੂਲ ਸਮਝ ਲਿਆ ਤੇ ਸਦਾ ਇਸ ਦੀ ਪਾਲਨਾ ਕਰਨ ਦਾ ਪ੍ਰਣ ਕੀਤਾ.

ਗੁਰੂ ਅੰਗਦ ਦੇਵ ਜੀ 1552 ਈ. ਵਿੱਚ ਗੁਰੂ ਅਮਰਦਾਸ ਨੂੰ ਗੁਰੂ ਗੱਦੀ ਸੌਂਪ ਕੇ ਜੋਤੀ ਜੋਤ ਸਮਾ ਗਏ.




Shri Guru Amar Das Ji-ਗੁਰੂ ਅਮਰਦਾਸ ਜੀ
See More http://www.punjabiturban.com/gallery.htm


ਗੁਰੂ ਅਮਰਦਾਸ ਜੀ ਦਾ ਜਨਮ 5 ਮਈ ਸੰਨ1479 ਵਿੱਚ ਪਿਤਾ ਸ਼੍ਰੀ ਤੇਜਭਾਨ ਜੀ ਦੇ ਗ੍ਰਹਿ ਮਾਤਾ ਸੁਲੱਖਣੀ ਜੀ ਦੀ ਕੁੱਖੋਂ ਬਾਸਰਕੇ ,ਜਿਲਾ ਅੰਮ੍ਰਿਤਸਰ ਵਿਖੇ ਹੋਇਆ. ਆਪ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਧੀ ਦੇ ਮੁੱਖੋਂ ਗੁਰੂ ਨਾਨਕ ਦੇਵ ਜੀ ਬਾਣੀ ਸੁਣੀ ਅਤੇ ਪ੍ਰੇਮ ਹੋਰ ਜਾਗਿਆ ਆਪ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਗਏ. ਆਪ ਜੀ ਨੇ ਬਾਉਲੀ ਸਾਹਿਬ ਬਣਵਾਈ, ਸੰਗਤ ਅਤੇ ਪੰਗਤ ਦੀ ਪਰੰਪਰਾ ਤੇ ਜੋਰ ਦਿੱਤਾ, ਸਮਾਜ ਸੁਧਾਰ, ਸਤੀ ਦੀ ਰਸਮ ਦਾ ਖੰਡਨ ਕੀਤਾ.

ਗੁਰੂ ਅਮਰਦਾਸ ਸਾਹਿਬ ਜੀ ਜਦ ਗੁਰੂ ਅੰਗਦ ਸਾਹਿਬ ਜੀ ਤੋਂ ਮਿਲੇ ਉਸ ਸਮੇਂ ਆਪ ਜੀ ਦੀ ਉਮਰ ਲਗ ਭਗ 61 ਸਾਲ ਵਰ੍ਹੇ ਦੀ ਸੀ ਆਪ ਜੀ ਨੇ ਸਦਾ ਸੱਚੇ ਮਨ ਨਾਲ ਗੁਰੂ ਜੀ ਦੀ ਸੇਵਾ ਕੀਤੀ. ਆਪ ਜੀ ਅੰਮ੍ਰਿਤ ਵੇਲੇ ਉੱਠ ਕੇ ਲਗ ਭਗ ਪੰਜ ਮੀਲ ਦੂਰ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਤੇ ਗੁਰੂ ਜੀ ਨੂੰ ਇਸ਼ਨਾਨ ਕਰਾਉਂਦੇ.

ਆਪ ਜੀ ਬਹੁਤ ਨਿਮਰਤਾ ਨਾਲ ਵਚਨ ਕਰਦੇ ਸਨ. ਇੱਕ ਦਿਨ ਭਰੀ ਸਿਆਲ ਦੀ ਰੱਤ ਵਿੱਚ ਆਪ ਆਪਣੇ ਨੇਮ ਮੁਤਾਬਕ ਬਿਆਸ ਤੋਂ ਜਲ ਦੀ ਗਾਗਰ ਲਿਆ ਰਹੇ ਸੀ. ਘੁੱਪ ਹਨੇਰਾ ਹੋਣ ਕਰਾਨ ਆਪ ਰਾਹ ਦਾ ਪਤਾ ਨਾ ਲੱਗਾ ਅਤੇ ਆਪ ਜੁਲਾਹੇ ਦੇ ਖੱਡੀ ਵਿੱਚ ਡਿੱਗ ਪਏ ਪਰ ਗਾਗਰ ਨਾ ਡਿੱਗਣ ਦਿੱਤੀ. ਖੜਾਕ ਸੁਣ ਕੇ ਜੁਲਾਹੇ ਨੇ ਕਿਹਾ, " ਕੋਈ ਖੱਡੀ ਵਿੱਚ ਡਿੱਗ ਪਿਆ ਜਾਪਦਾ ਹੈ, ਪਤਾ ਨਹੀਂ ਕੌਣ ਹੈ." ਜੁਲਾਹੀ ਨੇ ਉੱਤਰ ਦਿੱਤਾ ਹੋਣਾ ਏ ਅਮਰੂ ਨਿਥਾਂਵਾ, ਜੋ ਆਪਣੇ ਕੁੜਮਾਂ ਦੇ ਦਰ ਟੁੱਕਰ ਖਾਂਦਾ ਫਿਰਦਾ ਏ. ਇਹਦਾ ਕੁੜਮ ਵੀ ਪਖੰਡੀ ਗੁਰੂ ਬਣ ਕੇ ਲੁਕਾਈ ਨੂੰ ਆਪਣੇ ਪਿੱਛੇ ਲਾ ਰਿਹਾ ਹੈ.

ਆਪ ਜੀ ਉੱਠੇ, ਗੁਰੂ ਜੀ ਦੀ ਨਿੰਦੀਆ ਨਾ ਸਹਰਾਦੇ ਹੋਏ ਕਹਿਣ ਲੱਗੇ, ਕਮਲੀਏ ਮੇਰਾ ਗੁਰੂ ਦੀਨ ਦੁਨੀਆ ਦਾ ਮਾਲਿਕ ਹੈ. ਮੈਨੂੰ ਉਸ ਦਾ ਟਿਕਾਣਾ ਮਿਲ ਗਿਆ ਹੈ, ਮੈ ਨਿਥਾਵਾਂ ਕਿਵੇਂ ਹੋਇਆ. ਦਿਨ ਚੜ੍ਹੇ ਗੁਰੂ ਜੀ ਨੇ ਆਪ ਜੀ ਪਾਸੋਂ ਰਾਹ ਵਿੱਚ ਵਾਪਰੀ ਘਟਨਾ ਦਾ ਹਾਲ ਪੁੱਛਿਆ. ਇੰਨੇ ਨੂੰ ਜੁਲਾਹਾ ਵੀ ਉੱਥੇ ਹੀ ਆ ਗਿਆ. ਉਸ ਨੇ ਰੋਂਦੇ ਕੁਰਲਾਉਂਦੇ ਸਾਰੀ ਗੱਲ ਦੱਸੀ ਅਤੇ ਕਿਹਾ ਕਿ ਜੁਲਾਹੀ ਉਦੋਂ ਦੀ ਕਮਲੀ ਹੋ ਗਈ ਹੈ. ਮਹਰਾਜ ਇਸ ਨੂੰ ਬਖਸ਼ ਲਵੋ.

ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਵੱਲ ਇਸ਼ਾਰਾ ਕੀਤਾ.ਆਪ ਜੀ ਨੇ ਮਿਹਰ ਭਰੀ ਨਜ਼ਰ ਜੁਲਾਹੀ ਤੇ ਪਾਈ ਅਤੇ ਜੁਲਾਹੀ ਨਵੀਂ ਨਿਰੋਈ ਹੋ ਗਈ. ਫਿਰ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਬਖਸ਼ਸ਼ਾਂ ਦਿੰਦਿਆ ਕਿਹਾ, ਤੁਸੀਂ ਨਿਮਾਣਿਆਂ ਦੇ ਮਾਣ ਹੋ, ਨਿਓਟਿਆਂ ਦੀ ਓਟ ਹੋ, ਨਿਆਸਾਰਿਆਂ ਦੇ ਆਸਰੇ ਹੋ ਨਿਥਾਵਿਆਂ ਦੇ ਥਾਂ ਹੋ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਰੇ ਜੀਵਾਂ ਨੂੰ ਇਨ੍ਹਾਂ ਬਖਸ਼ਸ਼ਾ ਨਾਲ ਨਿਹਾਲ ਕੀਤਾ.

ਗੁਰੂ ਅਮਰਦਾਸ ਜੀ ਨੇ 1 ਸਤੰਬਰ 1574 ਨੂੰ ਗੁਰੂ ਰਾਮਦਾਸ ਜੀ ਨੂੰ ਗੁਰੂ ਗੱਦੀ ਸੌਂਪੀ. ਇਸ ਤੋਂ ਬਾਅਦ ਆਪ ਜੋਤੀ ਜੋਤ ਸਮਾ ਗਏ.



Shri Guru Ram Das Ji-ਗੁਰੂ ਰਾਮਦਾਸ ਸਾਹਿਬ ਜੀ

See More http://www.punjabiturban.com/gallery.htm

ਗੁਰੂ ਰਾਮਦਾਸ ਸਾਹਿਬ ਜੀ ਦਾ ਜਨਮ 24 ਸਤੰਬਰ ਸੰਨ 1534 ਨੂੰ ਪਿਤਾ ਸ਼੍ਰੀ ਹਰਿਦਾਸ ਜੀ ਦੇ ਗ੍ਰਹਿ, ਮਾਤਾ ਦਇਆ ਕੌਰ ਤੋਂ ਚੂਨਾ ਮੰਡੀ ਲਾਹੌਰ ਵਿਖੇ ਹੋਇਆ. ਆਪ ਜੀ ਦਾ ਵਿਆਹ ਗੁਰੂ ਅਮਰਦਾਸ ਜੀ ਦੀ ਪੁੱਤਰੀ ਭਾਨੀ ਜੀ ਨਾਲ ਹੋਇਆ . ਵਿਆਹ ਉਪਰੰਤ ਆਪ ਜੀ ਗੁਰੂ ਅਮਰਦਾਸ ਜੀ ਦੇ ਪਾਸ ਹੀ ਰਹਿਣ ਲੱਗੇ ਅਤੇ ਤਨ ਮਨ ਨਾਲ ਸੇਵਾ ਕੀਤੀ. ਆਪ ਜੀ ਨਿਮਰਤਾ ਅਤੇ ਗਰੀਬੀ ਦੇ ਪੁੰਜ ਸਨ.

ਗੁਰੂ ਅਮਰਦਾਸ ਸਾਹਿਬ ਜੀ ਤਾਂ ਜਾਣਦੇ ਸਨ ਕਿ ਭਾਈ ਰਾਮ ਦਾਸ ਜੀ ਹੀ ਗੁਰਗੱਦੀ ਪੂਰੀ ਤਰ੍ਹਾਂ ਸੰਭਾਲ ਸਕਦੇ ਹਨ, ਆਪ ਜੀ ਨੇ ਲੁਕਾਈ ਨੂੰ ਦੱਸਣਾ ਸੀ ਕਿ ਪੁੱਤਰਾਂ, ਜਵਾਈ ਅਤੇ ਹੋਰ ਗੁਰਸਿੱਖਾਂ ਨੇ ਕੌਲ ਪੂਰੀ ਤਰ੍ਹਾਂ ਨਹੀਂ ਪਾਲਿਆ.

ਇੱਕ ਵਾਰ ਗੁਰੂ ਜੀ ਨੇ ਆਪਣੇ ਦੋਹਾਂ ਜਵਾਈਆਂ ਨੂੰ ਥੜ੍ਹੇ ਬਣਾਉਣ ਦਾ ਹੁਕਮ ਦਿੱਤਾ. ਦੋਹਾਂ ਨੇ ਥੜ੍ਹੇ ਬਣਾਏ. ਸ਼ਾਮ ਨੂੰ ਗੁਰੂ ਜੀ ਨੇ ਵੇਖ ਕੇ ਕਹਿ ਦਿੱਤਾ "ਇਹ ਠੀਕ ਨਹੀਂ ਹੈ, ਢਾਹ ਕੇ ਫਿਰ ਬਣਓ." ਜਦੋਂ ਫਿਰ ਬਣਾਏ ਗਏ ਤਾਂ ਗੁਰੂ ਜੀ ਨੇ ਫਿਰ ਢੁਆ ਦਿੱਤੇ. ਤੀਜੀ ਵਾਰ ਫਿਰ ਢਾਹੁਣ ਦਾ ਹੁਕਮ ਦਿੱਤਾ ਤਾਂ ਗੁਰੂ ਸਾਹਿਬ ਜੀ ਨੇ ਵੱਡੇ ਜਵਾਈ ਭਾਈ ਰਾਮਾ ਜੀ ਨੇ ਕਿਹਾ ਜੀ ਮੈਥੋਂ ਇਸ ਤੋਂ ਚੰਗਾ ਥੜ੍ਹਾ ਨਹੀਂ ਬਣ ਸਕਦਾ.

ਪਰ ਰਾਮਦਾਸ ਜੀ ਥੜ੍ਹਾ ਢਾਹ ਕੇ ਫਿਰ ਬਣਾਉਣ ਲੱਗ ਪਏ. ਇਸ ਤਰ੍ਹਾਂ ਗੁਰੂ ਜੀ ਦੇ ਬਚਨ ਮੰਨ ਕੇ ਸੱਤ ਵਾਰੀ ਥੜ੍ਹਾ ਬਣਾਇਆ, ਗੁਰੂ ਜੀ ਦੀ ਬਖਸ਼ਸ਼ ਲਈ ਅਤੇ ਹੁਕਮ ਮੰਨਣ ਦੀ ਪਰੀਖਿਆ ਵਿੱਚ ਸਫਲ ਰਹੇ. ਇਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਨੇ ਸੇਵਾ ਕਰਨ ਦੀ ਅਤੇ ਗੁਰੂ ਜੀ ਦੀ ਆਗਿਆ ਮੰਨਣ ਦੀ ਸਿੱਖਿਆ ਦਿੱਤੀ.

ਆਪ ਜੀ 1581 ਈ. ਵਿੱਚ ਜੋਤੀ ਜੋਤ ਸਮਾ ਗਏ. ਆਪ ਜੀ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ.



Shri Guru Arjun Dev Ji-ਗੁਰੂ ਅਰਜਨ ਦੇਵ
See More http://www.punjabiturban.com/gallery.htm


ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ ਸੰਨ 1563 ਈ.ਨੂੰ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖੋਂ ,ਗੋਇੰਦਵਾਲ ਵਿਖੇ ਹੋਇਆ. ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਕੀਤਾ.ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਜੇਠ ਦੀਆਂ ਕੜਕਦੀਆਂ ਧੁੱਪਾ ਵਿੱਚ ਖੜੇ ਰੱਖਿਆ, ਉਬਲਦੇ ਪਾਣੀ ਵਿੱਚ ਉਬਾਲਿਆ,ਤੱਤੀ ਤਵੀ ਤੇ ਬਿਠਾ ਤੱਤਾ ਤੱਤਾ ਰੇਤਾ ਸਿਰ ਤੇ ਪਾ ਕੇ ਸ਼ਹੀਦ ਕਰ ਦਿੱਤਾ.

ਸ਼ੁਰੂ ਤੋਂ ਹੀ ਗੁਰੂ ਜੀ ਦੇ ਵੱਡੇ ਭਰਾਤ ਪ੍ਰਿਥੀ ਚੰਦ ਆਪ ਜੀ ਨਾਲ ਵੈਰ ਵਿਰੋਧ ਕਰਦੇ ਸਨ ਅਤੇ ਡਰਦੇ ਸਨ ਕਿ ਆਪ ਜੀ ਗੁਰਗੱਦੀ ਦੇ ਵਾਰਸ ਨਾ ਬਣ ਬੈਠਣ. ਜਦੋਂ ਆਪ ਪੰਜਵੇ ਗੁਰੂ ਜੀ ਬਣੇ ਤਾਂ ਪ੍ਰਿਥੀ ਚੰਦ ਹੋਰ ਵੀ ਅੱਗ ਬਬੂਲਾ ਹੋ ਗਿਆ. ਇੱਕ ਸਾਜ਼ਿਸ਼ ਦੇ ਅਧੀਨ ਉਸ ਨੇ ਮੁਗਲ ਸਰਕਾਰ ਨਾਲ ਮਿਲ ਕੇ ਜਰਨੈਲ ਸੁਲਾਹੀ ਖਾਂ ਨੂੰ ਗੁਰੂ ਜੀ ਤੇ ਚੜ੍ਹਾਈ ਕਰਨ ਵਾਸਤੇ ਫੌਜਾਂ ਸਮੇਤ ਭਿਜਵਾਇਆ.

ਖਬਰ ਮਿਲਣ ਤੇ ਸੰਗਤ ਨੇ ਗੁਰੂ ਸਾਹਿਬ ਨੂੰ ਸੁਚੇਤ ਕੀਤਾ ਕਿ ਸੁਲਾਹੀ ਖਾਂ ਆ ਰਿਹਾ ਹੈ. ਕਿਉਂ ਨਾ ਆਪ ਜੀ ਉਸ ਨੂੰ ਸੁਲਾਹ ਸਫਾਈ ਦਾ ਖਤ ਭੇਜੋ. ਗੁਰੂ ਜੀ ਖਾਮੋਸ਼ ਰਹੇ ਅਤੇ ਸਭ ਨੂੰ ਹੌਸਲਾ ਦੇਂਦੇ ਰਹੇ. ਸੁਲਾਹੀ ਖਾਂ ਘੋੜੇ ਸਮੇਤ ਇੱਕ ਭੱਠੇ ਵਿੱਚ ਡਿੱਗ ਪਿਆ ਤੇ ਵਿੱਚ ਹੀ ਸੜ ਮਰਿਆ.

ਕੁਝ ਚਿਰ ਮਗਰੋਂ ਪ੍ਰਿਥੀਚੰਦ ਸੁਲਾਹੀ ਖਾਂ ਨੇ ਭਤੀਜੇ ਸੁਲਭੀ ਖਾਂ ਨੂੰ ਚੜ੍ਹਾ ਲਿਆਇਆ.ਪਰ ਉਹ ਰਾਹ ਵਿੱਚ ਹੀ ਇੱਕ ਸੱਯਦ ਦੇ ਹੱਥੋਂ ਮਾਰਿਆ ਗਿਆ. ਪ੍ਰਿਥਿਆ ਹਰ ਗੱਲੇ ਗੁਰੂ ਜੇ ਨਾਲ ਸ਼ਰੀਕਾ ਕਰਦਾ ਰਿਹਾ. ਪਰ ਗੁਰੂ ਜੀ ਸ਼ਾਤੀ ਦੇ ਪੁੰਜ ਸਨ ਉਨ੍ਹਾਂ ਨੇ ਕਦੀ ਕੋਈ ਬਦਲਾ ਨਹੀ ਲਿਆ ਵਰਨ ਮਕਾਨਾਂ ਤੇ ਜਮੀਨਾਂ ਆਦਿ ਦੀ ਪੱਕੀ ਆਮਦਨ ਵੀ ਪ੍ਰਿਥੀਏ ਤੇ ਸ਼੍ਰੀ ਮਹਾ ਦੇਵ ਦੇ ਹਵਾਲੇ ਕਰ ਦਿੱਤੀ ਸੀ.

ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਜੇਠ ਦੀਆਂ ਕੜਕਦੀਆਂ ਧੁੱਪਾ ਵਿੱਚ ਖੜੇ ਰੱਖਿਆ ,ਉਬਲਦੇ ਪਾਣੀ ਵਿੱਚ ਉਬਾਲਿਆ,ਤੱਤੀ ਤਵੀ ਤੇ ਬਿਠਾ ਤੱਤਾ ਤੱਤਾ ਰੇਤਾ ਸਿਰ ਤੇ ਪਾ ਕੇ ਤਸੀਹੇ ਦਿੱਤੇ ਅਤੇ 25 ਮਈ 1606 ਈ. ਨੂੰ ਰਾਵੀ ਦਰਿਆ ਦੀ ਭੇਟਾ ਕਰਕੇ ਸ਼ਹੀਦ ਕਰ ਦਿੱਤਾ.



Shri Guru Hargobind Ji-ਗੁਰੂ ਹਰਿਗੋਬਿੰਦ ਸਾਹਿਬ
See More http://www.punjabiturban.com/gallery.htm
ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ 19 ਜੂਨ ਸੰਨ 1595 ਈ.ਨੂੰ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਮਾਤਾ ਗੰਗਾ ਜੀ ਦੀ ਕੁੱਖੋਂ ਪਿੰਡ ਵਡਾਲੀ ਜਿਲਾ ਅੰਮ੍ਰਿਤਸਰ ਵਿਖੇ ਹੋਇਆ. ਆਪ ਜੀ ਧਰਮ ਪ੍ਰਚਾਰ ਲਈ ਦੂਰ ਦੂਰ ਤੱਕ ਗਏ ਅਤੇ ਆਪ ਜੀ ਨੇ ਚਾਰ ਜੰਗਾਂ ਵੀ ਲੜੀਆਂ. ਆਪ ਜੀ ਨੇ ਅੰਮ੍ਰਿਤਸਰ ਵਿਖੇ ਅਕਾਲ ਤਖਤ ,ਕੌਲਸਰ ,ਰਾਮਸਰ ਆਦਿ ਬਣਾਏ.

ਗੁਰੂ ਜੀ ਦਾ ਪ੍ਰਤਾਪ ਵਧਦਾ ਵੇਖ ਕੇ ਜਹਾਂਗੀਰ ਬਾਦਸ਼ਾਹ ਨੂੰ ਖਤਰਾ ਹੋਇਆ. ਉਸ ਨੇ ਧੋਖੇ ਨਾਲ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰ ਬੰਦ ਕਰ ਦਿੱਤਾ. ਜਾਣੀ-ਜਾਣ ਛੇਵੇਂ ਗੁਰੂ ਜੀ ਨੇ ਹੁਕਮ ਵਿੱਚ ਆਪ ਹੀ ਕੌਤਕ ਰਚਿਆ ਸੀ ਕਿਉਂਕਿ 52 ਬੇਕਸੂਰ ਕੈਦੀ ਰਾਜੇ ਗੁਰੂ ਜੀ ਦਾ ਧਿਆਨ ਧਰ ਕੇ ਪੁਕਾਰਾਂ ਕਰ ਰਹੇ ਸਨ ਕਿ ਸਾਨੂੰ ਇਸ ਭਿਆਨਕ ਸਜ਼ਾ ਤੋਂ ਮੁਕਤ ਕਰਵਾਓ. ਉਧਰ ਬਾਦਸ਼ਾਹ ਜਹਾਂਗੀਰ ਨੂੰ ਭਿਆਨਕ ਸੁਪਨੇ ਆਉਣ ਦੇ ਕਾਰਣ ਗੰਭੀਰ ਬਿਮਾਰੀ ਲੱਗੀ ਜਿਸ ਨਾਲ ਉਸ ਦੀ ਨੀਂਦ ਹਰਾਮ ਹੋ ਗਈ.

ਉਸ ਨੇ ਗੁਰੂ ਜੀ ਨੂੰ ਦਿੱਲੀ ਵਿਖੇ ਦਰਸ਼ਨ ਦੇਣ ਲਈ ਬੇਨਤੀ ਕੀਤੀ. ਗੁਰੂ ਸਾਹਿਬ ਜੀ ਨੇ ਕਿਹਾ ਜਦੋਂ ਤਕ ਸਾਰੇ ਕੈਦੀ ਰਾਜਿਆਂ ਨੂੰ ਰਿਹਾ ਨਹੀਂ ਜਾਵੇਗਾ ਮੈਂ ਗਵਾਲੀਅਰ ਦੀ ਕੈਦ ਤੋਂ ਬਹਾਰ ਨਹੀਂ ਆਵਾਂਗਾ. ਬਾਦਸ਼ਾਹ ਨੇ ਬੇਨਤੀ ਕੀਤੀ ਕਿ ਜਿੰਨੇ ਵੀ ਰਾਜੇ ਆਪ ਜੀ ਦੇ ਚੋਲੇ ਦੀ ਕਲੀਆਂ ਫੜ ਲੈਣਗੇ ਉਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ.

ਗੁਰੂ ਜੀ ਨੇ 52 ਕਲੀਆਂ ਵਾਲਾ ਚੋਲਾ ਸਿਲਵਾ ਕੇ ਪਹਿਨਿਆ, ਸਾਰੇ ਰਾਜਿਆਂ ਨੂੰ ਚੋਲੇ ਦੀਆਂ ਕਲੀਆਂ ਫੜਾਈਆਂ ਤੇ ਉਨ੍ਹਾਂ ਨੂੰ ਰਿਹਾ ਕਰਾਇਆ ਇਸ ਕਰ ਕੇ ਆਪ ਜੀ ਨੂੰ ਦਾਤਾ ਬੰਦੀ ਛੋੜ ਵੀ ਕਿਹਾ ਜਾਂਦਾ ਹੈ. ਆਪ ਜੀ ਦੇ ਕਿਲੇ ਵਿੱਚੋਂ ਰਿਹਾ ਹੋਣ ਦੀ ਖੁਸ਼ੀ ਵਿੱਚ ਲੋਕਾਂ ਨੇ ਘਰ-ਘਰ ਦੀਪਮਾਲਾ ਕੀਤੀ.

ਆਪ ਜੀ 3 ਮਾਰਚ 1644 ਈ. ਨੂੰ ਕੀਰਤਪੁਰ ਵਿਖੇ ਜੋਤੀ ਜੋਤ ਸਮਾ ਗਏ.



Shri Guru Har Rai Ji-ਗੁਰੂ ਹਰਿਰਾਇ ਸਾਹਿਬ ਜੀ
See More http://www.punjabiturban.com/gallery.htm
ਗੁਰੂ ਹਰਿਰਾਇ ਸਾਹਿਬ ਜੀ ਦਾ ਜਨਮ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ 16 ਜਨਵਰੀ 1630 ਈ. ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ. ਆਪ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੋਤਰੇ ਸਨ.ਆਪ ਜੀ ਨੇ ਗਰੀਬਾ ,ਲੋੜਵੰਦਾ ਤੇ ਰੋਗੀਆਂ ਦੀ ਦੇਖਭਾਲ ਸੇਵਾ ਅਤੇ ਇਲਾਜ ਵੱਲ ਖਾਸ ਧਿਆਨ ਦਿੱਤਾ.

ਆਪ ਜੀ ਨੇ ਦਵਾਈ ਖਾਨੇ ਵਿੱਚ ਅਮੀਰ ਗਰੀਬ ਇਲਾਜ ਕਰਵਾਇਆ ਕਰਦੇ ਸਨ. ਜਦੋਂ ਜਹਾਂਗੀਰ ਦਾ ਬੇਟਾ ਦਾਰਾ ਸ਼ਿਕੋਹ ਬਹੁਤ ਬਿਮਾਰ ਹੋ ਗਿਆ ਅਤੇ ਕਿੱਧਰੇ ਵੀ ਇਲਾਜ ਨਾ ਹੋਇਆ ਤਾਂ ਗੁਰੂ ਸਾਹਿਬ ਜੀ ਦੇ ਦਵਾਈ ਖਾਨੇ ਤੋਂ ਦਵਾਈ ਮੰਗਵਾਈ ਗਈ. ਜਿਸ ਨਾਲ ਉਹ ਤੰਦਰੁਸਤ ਹੋ ਗਿਆ. ਆਪ ਜੀ ਪਾਸ ਤਿਆਰ-ਬਰ-ਤਿਆਰ 2200 ਸਵਾਰ ਰਹਿੰਦੇ ਪਰ ਆਪ ਨੂੰ ਕੋਈ ਜੰਗ ਨਹੀਂ ਕਰਨੀ ਪਈ.

ਜਦੋਂ ਦਾਰਾ ਸ਼ਿਕੋਹ ਆਪਣੇ ਭਰਾ ਔਰੰਗਜੇਬ ਤੋਂ ਬਚਣ ਲਈ ਗੁਰੂ ਜੀ ਦੀ ਸ਼ਰਨ ਵਿੱਚ ਗੋਇੰਦਵਾਲ ਵਿਖੇ ਪਹੁੰਚਿਆ ਅਤੇ ਉਸ ਨੇ ਸਹਾਇਤਾ ਦੀ ਪੁਕਾਰ ਕੀਤੀ ਤਾਂ ਗੁਰੂ ਸਾਹਿਬ ਨੇ ਮਗਰ ਆ ਰਹੀ ਔਰੰਗਜੇਬ ਦੀ ਫੌਜ ਨੂੰ ਦਰਿਆ ਤੋਂ ਪਾਰ ਡੱਕ ਦਿੱਤਾ.

7 ਜੁਲਾਈ ਸੰਨ 1661 ਈ: ਵਿਚ ਆਪਣੇ ਛੋਟੇ ਸਪੁੱਤਰ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਗੁਰੂ ਨਾਨਕ ਦੀ ਗੱਦੀ 'ਤੇ ਬਿਠਾ ਕੇ ਪੰਜ ਪੈਸੇ ਤੇ ਨਾਰੀਅਲ ਰੱਖ, ਪੰਜ ਪਰਕਰਮਾਂ ਕਰਕੇ ਮੱਥਾ ਟੇਕਿਆ. ਬਾਬਾ ਬੁੱਢਾ ਜੀ ਦੇ ਸਪੁੱਤਰ ਭਾਈ ਭਾਨਾ ਜੀ ਪਾਸੋਂ ਗੁਰਿਆਈ ਦਾ ਤਿਲਕ ਲਗਵਾਇਆ ਅਤੇ ਅੱਠਵੇਂ ਗੁਰੂ ਨਾਨਕ ਪ੍ਰਗਟ ਕੀਤੇ. ਇਸ ਤੋਂ ਬਾਅਦ ਆਪ ਜੀ ਜੋਤੀ ਜੋਤ ਸਮਾ ਗਏ.

Shri Guru Harkrishan Ji-ਗੁਰੂ ਹਰਿਕ੍ਰਿਸ਼ਨ ਜੀ
See More http://www.punjabiturban.com/gallery.htm
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਨਮ ਗੁਰੂ ਹਰਿਰਾਇ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ 7ਜੁਲਾਈ ਸੰਨ 1656 ਨੂੰ ਕੀਰਤਪੁਰ ਜਿਲਾ ਹੁਸ਼ਿਆਰਪੁਰ ਵਿਖੇ ਹੋਇਆ.

ਗੁਰੂ ਹਰਿਰਾਇ ਜੀ ਨੇ ਫੈਸਲਾ ਕੀਤੀ ਸੀ ਕਿ ਜਾਲਮ ਔਰੰਗਜੇਬ ਦੇ ਮੱਥੇ ਨਹੀਂ ਲੱਗਣਾ ਅਤੇ ਆਪਣੇ ਛੋਟੇ ਸਪੁੱਤਰ ਨੂੰ ਗੁਰਗੱਦੀ ਦੇਣ ਲੱਗਿਆਂ ਕਿਹਾ ਸੀ ਕਿ ਉਹ ਵੀ ਇਸ ਜਾਲਮ ਬਦਸ਼ਾਹ ਦੇ ਮੱਥੇ ਨਾ ਲੱਗੇ.

ਰਾਜਾ ਜੈ ਸਿੰਘ ਤੇ ਦਿੱਲੀ ਦੀਆਂ ਸੰਗਤਾ ਦੀ ਬੇਨਤੀ ਮੰਨ ਕੇ ਗੁਰੂ ਸਾਹਿਬ ਜੀ ਦਿੱਲੀ ਨੂੰ ਰਵਾਨਾ ਹੋ ਗਏ ਅਤੇ ਅੰਬਾਲਾ ਵਿਖੇ ਗਏ ਤਾਂ ਇੱਕ ਹੰਕਾਰੀ ਬ੍ਰਾਹਮਣ ਲਾਲ ਚੰਦ ਕਹਿਣ ਲੱਗਾ ਕਿ ਆਪ ਹਰਿਕ੍ਰਿਸ਼ਨ ਅਖਵਾਉਂਦੇ ਹੋ ਅਤੇ ਇਸ ਤਰ੍ਹਾਂ ਸ਼੍ਰੀ ਕਿਸ਼ਨ ਜੀ ਨਾਲੋਂ ਵੀ ਵੱਡੇ ਬਣਦੇ ਹੋ. ਸ਼੍ਰੀ ਕਿਸ਼ਨ ਜੀ ਨੇ ਗੀਤਾ ਰਚੀ ਤੁਸੀਂ ਉਸ ਦੇ ਅਰਥ ਕਰਕੇ ਹੀ ਵਿਖਾ ਦੇਵੋ ਤਾਂ ਮੈਂ ਮੰਨਾਗਾ.

ਗੁਰੂ ਜੀ ਨੇ ਕਿਹਾ ਮੈਂ ਤਾਂ ਅਕਾਲ ਪੁਰਖ ਦਾ ਸੇਵਕ ਹਾਂ. ਆਪ ਪਿੰਡ ਵਿਚੋਂ ਕਿਸੇ ਨੂੰ ਵੀ ਲੈ ਆਉ, ਉਹ ਤੁਹਾਡੇ ਲਈ ਗੀਤਾ ਦਾ ਅਰਥ ਕਰ ਦੇਵੇਗਾ. ਪੰਡਤ ਛੱਜੂ ਝੀਵਰ ਨੂੰ ਲੈ ਆਇਆ, ਜੋ ਮਹਾਂ ਮੂਰਖ ਅਤੇ ਗੂੰਗਾ ਸੀ. ਗੁਰੂ ਸਾਹਿਬ ਨੇ ਉਸ ਦੇ ਸਿਰ ਤੇ ਆਪਣੀ ਛੜੀ ਰੱਖੀ ਅਤੇ ਕਿਹਾ ਕਿ ਗੀਤਾ ਦੇ ਅਰਥ ਕਰਨੇ ਸ਼ੁਰੂ ਕਰ ਦਿੱਤੇ. ਇਹ ਇਲਾਹੀ ਕੌਤਕ ਵੇਖ ਕੇ ਪੰਡਤ ਲਾਲ ਚੰਦ ਆਪਣਾ ਹੰਕਾਰ ਛੱਡ, ਗਰੂ ਸਾਹਿਬ ਦੇ ਚਰਨਾਂ ਤੇ ਢਹਿ ਪਿਆ ਅਤੇ ਗੁਰੂ ਸਾਹਿਬ ਦਾ ਸਿੱਖ ਬਣ ਗਿਆ.

ਆਪ ਜੀ ਨੇ ਦਿੱਲੀ ਸ਼ਹਿਰ ਦੇ ਲੋਕਾਂ ਨੂੰ ਚੇਚਕ ਦੀ ਬੀਮਾਰੀ ਤੋਂ ਬਚਾ ਕੇ ਉਨ੍ਹਾਂ ਤੇ ਮਿਹਰ ਭਰਿਆ ਹੱਥ ਰਖਿਆ ਅਤੇ ਉਨ੍ਹਾਂ ਦਾ ਕਸ਼ਟ ਆਪਣੇ ਸਰੀਰ ਤੇ ਲੈ ਲਿਆ. ਇਹ ਕੌਤਕ ਵਰਤਾ ਕੇ ਆਪ ਜੀ ਜੋਤੀ ਜੋਤ ਸਮਾ ਗਏ.

Shri Guru Tegbahadr Ji-
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਨਮ ਗੁਰੂ ਹਰਿਰਾਇ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ 7ਜੁਲਾਈ ਸੰਨ 1656 ਨੂੰ ਕੀਰਤਪੁਰ ਜਿਲਾ ਹੁਸ਼ਿਆਰਪੁਰ ਵਿਖੇ ਹੋਇਆ.

ਗੁਰੂ ਹਰਿਰਾਇ ਜੀ ਨੇ ਫੈਸਲਾ ਕੀਤੀ ਸੀ ਕਿ ਜਾਲਮ ਔਰੰਗਜੇਬ ਦੇ ਮੱਥੇ ਨਹੀਂ ਲੱਗਣਾ ਅਤੇ ਆਪਣੇ ਛੋਟੇ ਸਪੁੱਤਰ ਨੂੰ ਗੁਰਗੱਦੀ ਦੇਣ ਲੱਗਿਆਂ ਕਿਹਾ ਸੀ ਕਿ ਉਹ ਵੀ ਇਸ ਜਾਲਮ ਬਦਸ਼ਾਹ ਦੇ ਮੱਥੇ ਨਾ ਲੱਗੇ.

ਰਾਜਾ ਜੈ ਸਿੰਘ ਤੇ ਦਿੱਲੀ ਦੀਆਂ ਸੰਗਤਾ ਦੀ ਬੇਨਤੀ ਮੰਨ ਕੇ ਗੁਰੂ ਸਾਹਿਬ ਜੀ ਦਿੱਲੀ ਨੂੰ ਰਵਾਨਾ ਹੋ ਗਏ ਅਤੇ ਅੰਬਾਲਾ ਵਿਖੇ ਗਏ ਤਾਂ ਇੱਕ ਹੰਕਾਰੀ ਬ੍ਰਾਹਮਣ ਲਾਲ ਚੰਦ ਕਹਿਣ ਲੱਗਾ ਕਿ ਆਪ ਹਰਿਕ੍ਰਿਸ਼ਨ ਅਖਵਾਉਂਦੇ ਹੋ ਅਤੇ ਇਸ ਤਰ੍ਹਾਂ ਸ਼੍ਰੀ ਕਿਸ਼ਨ ਜੀ ਨਾਲੋਂ ਵੀ ਵੱਡੇ ਬਣਦੇ ਹੋ. ਸ਼੍ਰੀ ਕਿਸ਼ਨ ਜੀ ਨੇ ਗੀਤਾ ਰਚੀ ਤੁਸੀਂ ਉਸ ਦੇ ਅਰਥ ਕਰਕੇ ਹੀ ਵਿਖਾ ਦੇਵੋ ਤਾਂ ਮੈਂ ਮੰਨਾਗਾ.

ਗੁਰੂ ਜੀ ਨੇ ਕਿਹਾ ਮੈਂ ਤਾਂ ਅਕਾਲ ਪੁਰਖ ਦਾ ਸੇਵਕ ਹਾਂ. ਆਪ ਪਿੰਡ ਵਿਚੋਂ ਕਿਸੇ ਨੂੰ ਵੀ ਲੈ ਆਉ, ਉਹ ਤੁਹਾਡੇ ਲਈ ਗੀਤਾ ਦਾ ਅਰਥ ਕਰ ਦੇਵੇਗਾ. ਪੰਡਤ ਛੱਜੂ ਝੀਵਰ ਨੂੰ ਲੈ ਆਇਆ, ਜੋ ਮਹਾਂ ਮੂਰਖ ਅਤੇ ਗੂੰਗਾ ਸੀ. ਗੁਰੂ ਸਾਹਿਬ ਨੇ ਉਸ ਦੇ ਸਿਰ ਤੇ ਆਪਣੀ ਛੜੀ ਰੱਖੀ ਅਤੇ ਕਿਹਾ ਕਿ ਗੀਤਾ ਦੇ ਅਰਥ ਕਰਨੇ ਸ਼ੁਰੂ ਕਰ ਦਿੱਤੇ. ਇਹ ਇਲਾਹੀ ਕੌਤਕ ਵੇਖ ਕੇ ਪੰਡਤ ਲਾਲ ਚੰਦ ਆਪਣਾ ਹੰਕਾਰ ਛੱਡ, ਗਰੂ ਸਾਹਿਬ ਦੇ ਚਰਨਾਂ ਤੇ ਢਹਿ ਪਿਆ ਅਤੇ ਗੁਰੂ ਸਾਹਿਬ ਦਾ ਸਿੱਖ ਬਣ ਗਿਆ.

ਆਪ ਜੀ ਨੇ ਦਿੱਲੀ ਸ਼ਹਿਰ ਦੇ ਲੋਕਾਂ ਨੂੰ ਚੇਚਕ ਦੀ ਬੀਮਾਰੀ ਤੋਂ ਬਚਾ ਕੇ ਉਨ੍ਹਾਂ ਤੇ ਮਿਹਰ ਭਰਿਆ ਹੱਥ ਰਖਿਆ ਅਤੇ ਉਨ੍ਹਾਂ ਦਾ ਕਸ਼ਟ ਆਪਣੇ ਸਰੀਰ ਤੇ ਲੈ ਲਿਆ. ਇਹ ਕੌਤਕ ਵਰਤਾ ਕੇ ਆਪ ਜੀ ਜੋਤੀ ਜੋਤ ਸਮਾ ਗਏ.

Shri Guru Gobind Singh Ji-ਗੁਰੂ ਗੋਬਿੰਦ ਸਿੰਘ ਜੀ
See More http://www.punjabiturban.com/gallery.htm
ਗੁਰੂ ਗੋਬਿੰਦ ਸਿੰਘ ਜੀ ਦਾ ਵਿਅਕਤਿਤਵਕਸ਼ਮੀਰ ਦੇ ਸੂਬੇਦਾਰ ਸ਼ੇਰ ਅਫਗਾਨ ਖਾਨ ਦੇ ਅਤਿਆਚਾਰਾਂ ਤੋਂ ਪੀੜਤ ਕਸ਼ਮੀਰੀ ਬ੍ਰਹਾਮਣਾ ਦਾ ਇਕ ਪ੍ਰਤਿਨਿਧ ਮੰਡਲ ਅਨੰਦਪੁਰ ਸਾਹਿਬ ਵਿਚ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿਚ ਆ ਪੁਜਿਆ ਅਤੇ ਉਨ੍ਹਾਂ ਅੱਗੇ ਆਪਣੇ ਕਸ਼ਟ ਨਿਵਾਰਨ ਹਿਤ ਪ੍ਰਾਰਥਨਾ ਕੀਤੀ । ਵਿਚਾਰ ਵਿਚ ਲੀਨ ਹੋਏ ਨੋਂਵੇਂ ਗੁਰੂ ਜੀ ਨੇ ਕਿਹਾ ਕਿ "ਕਿਸੇ ਮਹਾਨ ਧਰਮਾਤਮਾ ਪੁਰਸ਼ ਦੇ ਬਲੀਦਾਨ ਨਾਲ ਹੀ ਉਨ੍ਹਾਂ ਦਾ ਉਧਾਰ ਹੋ ਸਕਦਾ ਹੈ ।" ਪਿਤਾ ਦੇ ਕੋਲ ਬਿਰਾਜਮਾਨ ਨੌਂ ਵਰ੍ਹਿਆਂ ਦੇ ਬਾਲਕ ਗੋਬਿੰਦ ਨੇ ਕਿਹਾ, "ਪਿਤਾ ਜੀ ! ਇਸ ਸਮੇ ਤੁਹਾਡੇ ਨਾਲੋਂ ਵਡਾ ਧਰਮਾਤਮਾ ਪੁਰਖ ਹੋਰ ਕੌਣ ਹੈ ?" ਇਹ ਗੱਲ ਸੁਣਕੇ ਪ੍ਰਸੰਨ ਚਿੱਤ ਅਤੇ ਪ੍ਰੇਰਤ ਹੋਏ ਗੁਰੂ ਤੇਗ ਬਹਾਦਰ ਨੇ ਕਸ਼ਮੀਰੀ ਬ੍ਰਹਾਮਣਾ ਨੂੰ ਕਿਹਾ "ਜਾਓ, ਔਰੰਗਜ਼ੇਬ ਨੂੰ ਕਹਿ ਦਿਓ - ਗੁਰੂ ਨਾਨਕ ਦੀ ਗੱਦੀ ਉਤੇ ਇਸ ਸਮੇ ਨੌਵੇਂ ਗੁਰੂ ਤੇਗ ਬਹਾਦਰ ਬਿਰਾਜਮਾਨ ਹਨ, ਜੇਕਰ ਓਹ ਇਸਲਾਮ ਕਬੂਲ ਕਰ ਲੈਣਗੇ ਤਾਂ ਸਾਨੂੰ ਵੀ ਆਪਣਾ ਧਰਮ ਬਦਲਣ ਵਿਚ ਕੋਈ ਸੰਕੋਚ ਨਹੀਂ ਹੋਵੇਗਾ।

ਇਹ ਸਮਾਚਾਰ ਮਿਲਨ ਉਤੇ ਔਰੰਗਜ਼ੇਬ ਦੇ ਦੂਤ ਗੁਰੂ ਸਾਹਿਬ ਨੂੰ ਲੈਣ ਅਨੰਦਪੁਰ ਆਏ।

ਗੁਰੂ ਤੇਗ ਬਹਾਦਰ ਦਿੱਲੀ ਪੁੱਜੇ । ਉਨ੍ਹਾਂ ਦਾ ਧਰਮ ਪ੍ਰੀਵਰਤਨ ਕਰਨ ਲਈ ਕਈ ਯਤਨ ਕੀਤੇ ਗਏ। ਪ੍ਰੰਤੂ ਉਨ੍ਹਾਂ ਵਲੋਂ ਇਨ੍ਹਾਂ ਯਤਨਾ ਦਾ ਖੁੱਲਾ ਵਿਰੋਧ ਦੇਖ ਕੇ ਉਨ੍ਹਾਂ ਨੂੰ ਪੰਜ ਦਿਨ ਕਠੋਰ ਸਜ਼ਾਵਾਂ ਦਿਤੀਆਂ ਗਈਆਂ। ਪੀਣ ਨੂੰ ਪਾਣੀ ਤੱਕ ਨਹੀਂ ਦਿਤਾ, ਮਸਤਕ ਉਤੇ ਜਲਦੀ ਹੋਈ ਰੇਤ ਪਾਈ ਗਈ; ਭਾਈ ਮਤੀ ਦਾਸ ਨੂੰਂ ਸਰੀਰ ਦੇ ਵਿਚਕਾਰੋਂ ਚੀਰਿਆ ਗਿਆ; ਭਾਈ ਦਿਆਲ ਦਾਸ ਨੂੰ ਦੇਗਾਂ ’ਚ ਉਬਾਲਿਆ ਗਿਆ; ਭਾਈ ਸਤੀ ਦਾਸ ਨੂੰ ਰੂੰ ਵਿਚ ਲਪੇਟ ਕੇ ਜੀਊਂਦਾ ਜਲਾ ਦਿਤਾ ਗਿਆ। ਹੁਣ ਗੁਰੂ ਮਹਾਰਾਜ ਦੀ ਵਾਰੀ ਸੀ। ਗੁਰੂ ਜੀ ਨੇ ਅੱਖਾਂ ਬੰਦ ਕਰਕੇ ਇਹ ਬਚਨ ਕੀਤੇ - "ਬਾਂਹ ਜਿਨ੍ਹਾਂ ਦੀ ਪਕੜੀਐ। ਸਿਰ ਦੀਜੈ ਬਾਂਹ ਨ ਛੋਡਿਐ॥ ਹਿੰਦੂ ਧਰਮ ਦੇ ਕਾਰਜ ਵਿਚ ਅੱਜ ਮੇਰਾ ਸਰੀਰ ਸਫਲ ਹੋਵੇਗਾ ।" ਅਤੇ 11 ਨਵੰਬਰ 1675 ਈ: ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਚ ਧਰਮ ਦੀ ਰਾਖੀ ਲਈ ਆਪਣੇ ਪੰਜ ਭੋਤਿਕ ਸਰੀਰ ਦਾ ਬਲੀਦਾਨ ਦਿਤਾ। ਗੁਰੂ ਜੀ ਦਾ ਸੀਸ ਧੜ ਨਾਲੋਂ ਜੁਦਾ ਕਰ ਦਿਤਾ ਗਿਆ। ਅੱਜ ਦਾ ਗੁਰਦਵਾਰਾ ਸੀਸ ਗੰਜ ਇਸ ਮਹਾਨ ਸ਼ਹੀਦੀ ਦੀ ਇਕ ਬੇਮਿਸਾਲ ਯਾਦ ਨੂੰ ਤਾਜ਼ਾ ਕਰਦਾ ਹੈ।

ਬਲੀਦਾਨ ਦਾ ਪ੍ਰੇਰਕ

ਔਰੰਗਜ਼ੇਬ ਦੇ ਰਾਜ ਸਮੇ ਤੁਰਕ ਹਮਲਾ ਆਵਰਾਂ ਨੂੰ ਦੇਸ਼ ਤੋਂ ਬਾਹਰ ਕਢਣ ਦਾ ਯਤਨ ਚੌਹੀਂ ਪਾਸੀਂ ਹੋ ਰਿਹਾ ਸੀ। ਮਹਾਰਾਜ ਛਤਰ ਸਾਲ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਨੇ ਮੁਗਲਾਂ ਨੂੰ ਖਦੇੜਨ ਲਈ ਤਲਵਾਰ ਦਿਤੀ ਸੀ। ਮੇਵਾੜ ਅਤੇ ਭਾਰਖੰਡ ਇਕ ਦੂਜੇ ਨੂੰ ਸਹਿਯੋਗ ਦੇ ਰਹੇ ਸਨ। ਗੁਰੂ ਤੇਗ ਬਹਾਦਰ ਜੀ ਆਪ ਪੂਰਬੀ ਭਾਰਤ ਦੇ ਸੁਤੰਤਰ ਰਾਜਿਆਂ ਨੂੰ ਪਹਿਲੋਂ ਹੀ ਪ੍ਰੇਰਨਾ ਦੇ ਆਏ ਸਨ।
ਪਿਤਾ ਜੀ ਦੇ ਬਲੀਦਾਨ ਉਪ੍ਰੰਤ ਨੌਂ ਵਰ੍ਹਿਆਂ ਦੀ ਉਮਰ ਵਿਚ ਹੀ ਗੁਰਗੱਦੀ ਉਤੇ ਸੁਭਾਇਮਾਨ ਹੋਏ ਬਾਲ ਗੁਰੂ ਗੋਬਿੰਦ ਰਾਇ ਨੇ ਅੱਗੇ ਵਧਣ ਲਈ ਸਾਰਾ ਭਾਰ ਆਪਣੇ ਮੋਢਿਆਂ ਤੇ ਚੁੱਕ ਲਿਆ। ਭਾਰਤ ਦੇ ਹਰ ਭਾਗ ਵਿਚ ਫੈਲੀ ਹੋਈ ਸਿੱਖ ਸੰਗਤ ਨੂੰ ਅਤੇ ਹੋਰ ਗੁਰੂ ਘਰ ਦੇ ਪ੍ਰੇਮੀਆਂ ਨੂੰ ਗੁਰੂ ਤੇਗ ਬਹਾਦਰ ਜੀ ਪਿਛੋਂ ਅਗਵਾਈ ਦੇਣ ਵਾਲਾ ਬਾਲਕ ਗੋਬਿੰਦ ਰਾਇ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਦਿਸ ਰਿਹਾ। ਅਦੂਤੀ ਸ਼ਹਾਦਤ ਦੀ ਪ੍ਰੇਰਨਾ ਪਿਤਾ ਜੀ ਨੂੰ ਦੇਣ ਵਾਲੇ ਮਹਾਨ ਸਪੁੱਤ੍ਰ ਗੋਬਿੰਦ ਰਾਇ ਜੀ ਨੇ ਆਤਮ ਤਿਆਗ ਅਤੇ ਜਾਗਰੂਪਤਾ ਦੀ ਸਿਖਿਆ ਪਿਤਾ ਦੀ ਸ਼ਹੀਦੀ ਤੋਂ ਲਈ। ਪੂਜਨੀਕ ਪਿਤਾ ਜੀ ਦੇ ਇਸ ਮਹਾਨ ਬਲੀਦਾਨ ਦੀ ਅੰਤਰ ਆਤਮਾ ਤੋਂ ਪ੍ਰਸੰਸਾ ਕਰਦੇ ਹੋਣਹਾਰ ਸਪੁੱਤ੍ਰ ਸ੍ਰੀ ਗੁਰੂ ਗੋਬਿੰਦ ਰਾਇ ਨੇ ਲਿਖਿਆ :-

ਤਿਲਕ ਜਞੂੰ ਰਾਖਾ ਪ੍ਰਭੁ ਤਾਕਾ ॥
ਕੀਨੋ ਬਡੋ ਕਲੂ ਮਹਿ ਸਾਕਾ ॥
ਸਾਧਨਿ ਹੇਤ ਇਤੀ ਜਿਨਿ ਕਰੀ ॥
ਸੀਸ ਦੀਯਾ ਪਰ ਸੀ ਨ ਉਚਰੀ ॥
ਠੀਕਰਿ ਫੋਰਿ ਦਿਲੀਸਿ ਪ੍ਰਭ ਪੁਰ ਕੀਯਾ ਪਯਾਨ ॥
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ ॥
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ ॥
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰਲੋਕ ॥

ਖਾਲਸਾ ਪੰਥ ਦੀ ਸਥਾਪਨਾ ਕਰਨ ਵਾਲੇ ਦਸਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 22/12/1666 (ਪੋਹ ਸੁਦੀ ਸਤਵੀਂ - ਯੁਗਾ ਵੰਦ 4769 ) ਨੂੰ ਮਾਤਾ ਗੁਜਰੀ ਜੀ ਦੀ ਕੁੱਖੋਂ ਪਟਨਾ ਸ਼ਹਿਰ (ਬਿਹਾਰ) ਵਿਚ ਹੋਇਆ। ਉਨ੍ਹਾਂ ਦਿਨਾ ਵਿਚ ਆਪ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਪੂਰਬ ਭਾਰਤ ਦੀ ਯਾਤਰਾ ਉਤੇ ਗਏ ਹੋਏ ਸਨ। ਪਿਤਾ ਜੀ ਦੇ ਬਲ਼ੀਦਾਨ ਤੋਂ ਬ੍ਹਾਦ ਅੱਠ ਸਾਲ ਤੱਕ ਦਸਮ ਗੁਰੂ ਜੀ ਅਨੰਦਪੁਰ ਸਾਹਿਬ ਹੀ ਰਹੇ। ਇਨ੍ਹਾਂ ਅੱਠਾਂ ਸਾਲਾਂ ਵਿਚ ਉਨ੍ਹਾਂ ਆਪਣੀ ਸਿਖਿਆ ਪੂਰੀ ਕੀਤੀ, ਨਾਲ ਦੀ ਨਾਲ ਆਪਣੇ ਸਿੱਖਾਂ ਨੂੰ ਵੀ ਸੰਗਠਤ ਕੀਤਾ। ਇਸ ਤੋਂ ਪਿਛੋਂ ਤਿੰਨ ਵਰ੍ਹਿਆਂ ਤੱਕ ਆਪ ਪੌਂਟਾ ਸਾਹਿਬ (ਹਿਮਾਂਚਲ ਪ੍ਰਦੇਸ਼) ਵਿਖੇ ਰਹੇ, ਜਿਥੇ ਉਨ੍ਹਾਂ ਨੇ ਘੋਰ ਸਾਧਨਾ ਕੀਤੀ। ਇਥੇ ਹੀ ਆਪ ਨੇ ਪ੍ਰਸਿੱਧ ਗ੍ਰੰਥ ਕ੍ਰਿਸ਼ਨਾਂ ਅਵਤਾਰ ਤਥਾ ਚੰਡੀ ਚ੍ਰਿੱਤਰ ਦੀ ਰਚਨਾ ਕੀਤੀ। ਅਖੰਡ ਸਾਧਨਾ ਨਾਲ ਉਨ੍ਹਾਂ ਨੇ ਸਰੀਰਕ, ਮਾਨਸਿਕ ਅਤੇ ਅਧਿਆਤਮਕ ਸ਼ਕਤੀ ਦਾ ਭਰਪੂਰ ਖਜ਼ਾਨਾ ਆਪਣੇ ਵਿਅਕਤਿਤਵ ਵਿਚ ਜਮ੍ਹਾ ਕਰ ਲਿਆ। ਹੁਣ ਉਨ੍ਹਾਂ ਨੇ ਅਤਿਆਚਾਰ ਵਿਰੁੱਧ ਆਪਣੀ ਯੁੱਧ ਨੀਤੀ ਦੀ ਯੋਜਨਾ ਉਤੇ ਅਮਲ ਕਰਨਾ ਸ਼ੁਰੂ ਕਰ ਦਿਤਾ। ਅਨੰਦਪੁਰ ਦੇ ਆਸੇ ਪਾਸੇ ਪੱਕੇ ਕਿਲੇ ਉਸਾਰੇ, ਆਸੇ ਪਾਸੇ ਦੇ ਪਹਾੜੀ ਹਿੰਦੂ ਰਾਜਿਆਂ ਨੂੰ ਵੀ ਮੁਗਲਾਂ ਵਿਰੁੱਧ ਸਹਿਯੋਗ ਦੇਣ ਲਈ ਤਿਆਰ ਕੀਤਾ। ਇਸੇ ਸਮੇ ਵਿਚ ਗੁਰੂ ਗੋਬਿੰਦ ਰਾਇ ਜੀ ਦੇ ਵਿਰੁੱਧ ਭੈਭੀਤ ਹੋਏ ਔਰੰਗਜ਼ੇਬ ਨੇ ਕੁਝ ਦਿੱਲੀ ਪ੍ਰਸਤ ਪਹਾੜੀ ਰਾਜਿਆਂ ਨੂੰ ਗੁਰੂ ਜੀ ਦੇ ਵਿਰੁੱਧ ਲੜਨ ਲਈ ਭੇਜਿਆ। ਪ੍ਰੰਤੂ ਉਨ੍ਹਾਂ ਦੀ ਸਫਲਤਾ ਨਾ ਹੋਈ।

ਦੁਰਭਾਗ ਨੂੰ ਇਸ ਸਮੇ ਦਿੱਲੀ ਤੋਂ ਡਰਦੇ ਅਤੇ ਸ਼ਕਤੀ ਸ਼ਾਲੀ ਮੁਗਲ ਸੈਨਾ ਤੋਂ ਭੈਭੀਤ ਛੋਟੇ ਪਹਾੜੀ ਰਾਜਿਆਂ ਨੇ ਗੁਰੂ ਜੀ ਦਾ ਸਾਥ ਛੱਡ ਦਿਤਾ। ਗੁਰੂ ਜੀ ਗੰਭੀਰ ਚਿੰਤਨ ਵਿਚ ਪੈ ਗਏ। ਗੁਰੂ ਜੀ ਨੇ ਨਿਸਚਾ ਕਰ ਲਿਆ ਕਿ ਦੇਸ਼ ਤੇ ਧਰਮ ਦੀ ਰਖਿਆ ਲਈ ਇਕ ਨਵਾਂ ਵਰਗ ਖੜਾ ਕਰਨਾ ਚਾਹੀਦਾ ਹੈ, ਨਾਲ ਹੀ ਸਮਾਜ ਵਿਚੋਂ ਊਚ ਨੀਚ ਦਾ ਭਾਵ ਵੀ ਦੂਰ ਕਰਨਾ ਚਾਹੀਦਾ ਹੈ। ਇਸ ਮੰਤਵ ਦੀ ਪ੍ਰਾਪਤੀ ਖਾਲਸਾ ਦੇ ਸਾਜਣਾ ਦੇ ਰੂਪ ਵਿਚ ਉਜਾਗਰ ਹੋਈ।

ਯੋਧਾ ਰਾਸ਼ਟਰ ਪੁਰਸ਼

30 ਮਾਰਚ 1699 ਦੀ ਵੈਸਾਖੀ ਗੁਰੂ ਗੋਬਿੰਦ ਰਾਇ ਜੀ ਦੇ ਜੀਵਨ ਦਾ ਇਕ ਮਹੱਤਵ ਪੂਰਨ ਦਿਨ ਹੈ ਜਦੋਂ ਉਨ੍ਹਾਂ ਖਾਲਸਾ ਪੰਥ ਦਾ ਨਿਰਮਾਣ ਕੀਤਾ। ਉਸ ਦਿਨ ਉਨ੍ਹਾਂ ਨੇ ਸਤਿਲੁਜ ਦਾ ਪਵਿੱਤ੍ਰ ਜਲ ਅਤੇ ਪਤਾਸੇ, ਲੋਹੇ ਦੇ ਇਕ ਕੜਾਹੇ ਵਿਚ ਪਾਕੇ ਆਪਣੀ ਕਿਰਪਾਨ ਨਾਲ ਘੋਲ, ਅੰਮ੍ਰਿਤ ਤਿਆਰ ਕੀਤਾ। ਆਪਣੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਅਤੇ ਇਹ ਐਲਾਨ ਕਰ ਦਿਤਾ ਕਿ ਇਹ ਅੱਜ ਤੋਂ ਸਿੰਘ ਪਦਵੀ ਦੇ ਅਧੀਕਾਰੀ ਹੋ ਗਏ ।

ਗੁਰੂ ਜੀ ਨੇ ਉਨ੍ਹਾਂ ਤੋਂ ਅੰਮ੍ਰਿਤ ਛਕਿਆ ਅਤੇ ਆਪਣਾ ਨਾਮ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਰਖਿਆ। ਉਨ੍ਹਾਂ ਪਿਆਰਿਆਂ ਨੂੰ ਪੂਰੀ ਆਪਣੇ ਜਿਨੀ ਬਰਾਬਰਤਾ ਪ੍ਰਦਾਨ ਕੀਤੀ, ਅਤੇ ਗੁਰੂ ਅਤੇ ਸਿੱਖ ਵਿਚ ਅਭੇਦਤਾ ਕਾਇਮ ਕਰ ਦਿਤੀ ਅਤੇ ਜਾਤ ਪਾਤ ਤੋਂ ਉਪਰ ਉਠ ਕੇ ਇਕ ਰਸ ਸਮਾਜ ਦਾ ਨਿਰਮਾਣ ਕੀਤਾ।

ਯੁੱਧ ਉਤੇ ਯੁੱਧ

ਖਾਲਸੇ ਦੀ ਸਥਾਪਨਾ ਦੀ ਛੇਤੀਂ ਹੀ ਬ੍ਹਾਦ ਮੁਗਲਾਂ ਦੀ ਚਨੌਤੀ ਮਿਲ ਗਈ। ਸੰਨ 1701 ਈ ਵਿਚ ਤਿੰਨ ਯੁੱਧ ਲੜਨੇ ਪਏ। ਵਾਹਿਗੁਰੂ ਜੀ ਕਾ ਖਾਲਸਾ ਅਤੇ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਦੇ ਜੈਕਾਰਿਆਂ ਨਾਲ ਸਿੰਘ ਯੁੱਧ ਵਿਚ ਕੁੱਦ ਪਏ। ਮੁਗਲ ਸੈਨਾ ਨੂੰ ਮੈਦਾਨ ਛੱਡ ਕੇ ਭੱਜਣਾ ਪਿਆ।

ਅਨੰਦਪੁਰ ਦਾ ਚੌਥਾ ਯੁੱਧ

ਦੋ ਸਾਲ ਸ਼ਾਂਤੀ ਤੋਂ ਬ੍ਹਾਦ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਨੂੰ ਪ੍ਰਚਾਰ ਰਾਹੀਂ ਫੌਜ ਵਿਚ ਵਾਧਾ ਕੀਤਾ। 1703 ਈ: ਅਨੰਦਪੁਰ ਤੇ ਤੀਜਾ ਹਮਲਾ ਹੋਇਆ ਅਤੇ ਇਸ ਯੁੱਧ ਵਿਚ ਵੀ ਮੁਗਲਾਂ ਨੂੰ ਕਰਾਰੀ ਹਾਰ ਖਾਣੀ ਪਈ। ਔਰੰਗਜ਼ੇਬ ਉਸ ਸਮੇ ਦੱਖਣ ਵਿਚ ਹਿੰਦੂ ਰਾਜਿਆਂ ਖਿਲਾਫ ਆਪਣੀ ਮੁਹਿੱਮ ਵਿਚ ਜੁਟਿੱਆ ਹੋਇਆ ਸੀ। ਪੰਜਾਬ ਵਿਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਵਧ ਰਹੀਆਂ ਸ਼ਕਤੀਆਂ ਦਾ ਵੀ ਉਸ ਨੂੰ ਪਤਾ ਲਗੀ ਜਾ ਰਿਹਾ ਸੀ। ਖਾਲਸੇ ਦੀ ਇਸ ਸ਼ਕਤੀ ਨੂੰ ਸਮਾਪਤ ਕਰਨ ਲਈ ਉਸਨੇ ਸੈਦ ਖਾਨ ਦਿੱਲੀ ਦੇ ਸਿਪਾਹ ਸਲਾਰ ਨੂੰ ਅਨੰਦਪੁਰ ਸਾਹਿਬ ਤੇ ਹਮਲਾ ਕਰਨ ਲਈ ਹੁਕਮ ਦਿਤਾ। ਇਹ ਅਨੰਦਪੁਰ ਦਾ ਚੌਥਾ ਯੁੱਧ ਸੀ।

ਅਰੋਕ ਸਾਹਸ

ਅੱਠ ਮਹੀਨਿਆਂ ਤੋਂ ਗੁਰੂ ਅਤੇ ਸੈਨਾ ਯੁੱਧ ਵਿਚ ਜੁੱਟੇ ਰਹੇ - ਰਾਸ਼ਣ ਪਾਣੀ ਖਤਮ ਹੋ ਗਿਆ। ਕਿਲੇ ਵਿਚ ਬੇਚੈਨੀ ਫੈਲ ਗਈ। ਹੁਣ ਦਸਮ ਜੀ ਨੇ ਸਿੱਖਾਂ ਦੇ ਕਹਿਣ ਤੇ ਅਨੰਦਪੁਰ ਛਡਣ ਦਾ ਫੈਸਲਾ ਕਰ ਲਿਆ। ਸੰਨ 1708 ਈ: ਦੇ ਪੋਹ ਮਹੀਨੇ ਦੀ ਛਟੀ ਰਾਤ ਨੂੰ ਆਪਣੇ ਪ੍ਰੀਵਾਰ ਅਤੇ ਸੈਨਕਾਂ ਨਾਲ ਚਾਲੇ ਪਾ ਦਿਤੇ। ਹਾਲੇ ਕੀਰਤਪੁਰ ਤਕ ਹੀ ਪਹੁੰਚੇ ਸਨ ਕਿ ਮੁਗਲਾਂ ਪਿਛਾ ਕਰਨਾ ਸ਼ੁਰੂ ਕਰ ਦਿਤਾ। ਸਰਸਾ ਨਦੀ ਤੇ ਮੁਗਲਾਂ ਨੇ ਗੁਰੂ ਜੀ ਨੂੰ ਘੇਰ ਲਿਆ। ਸਰਸਾ ਨਦੀ ਪਾਰ ਕਰਦਿਆਂ ਗੁਰੂ ਜੀ ਦਾ ਪ੍ਰੀਵਾਰ ਵਿਛੜ ਗਿਆ। ਆਪਣੇ ਦੋ ਪੁਤਰਾਂ ਅਜੀਤ ਸਿੰਘ ਤੇ ਜੁਝਾਰ ਸਿੰਘ ਨਾਲ ਰੋਪੜ ਨੂੰ ਹੋ ਤੁਰੇ। ਰੋਪੜ ਦੇ ਪਠਾਣਾ ਨਾਲ ਲੜਦੇ ਹੋਏ ਚਮਕੌਰ ਦੀ ਗੜ੍ਹੀ ਪਹੁੰਚ ਗਏ। ਉਸ ਵੇਲੇ ਉਨ੍ਹਾਂ ਨਾਲ ਸਿਰਫ ਚਾਲੀ ਸਿੰਘ ਬਾਕੀ ਸਨ। ਚਮਕੌਰ ਦੀ ਗੜ੍ਹੀ ਤੇ ਗੁਰੂ ਜੀ ਨੇ ਕਬਜ਼ਾ ਕਰ ਲਿਆਂ। ਮੁਗਲਾਂ ਨੇ ਗੜ੍ਹੀ ਨੂੰ ਘੇਰਾ ਪਾ ਲਿਆ।

ਅਜੀਤ ਤੇ ਜੁਝਾਰ ਦਾ ਬਲੀਦਾਨ

ਪੁਤਰ ਅਜੀਤ ਸਿੰਘ ਨੇ ਗੁਰੂ ਜੀ ਤੋਂ ਜੰਗ ਵਿਚ ਜਾਣ ਦੀ ਆਗਿਆ ਮੰਗੀ। ਪਿਤਾ ਨੇ 18 ਸਾਲਾ ਅਜੀਤ ਨੂੰ ਗਲ ਨਾਲ ਲਾਇਆ। ਅਜੀਤ ਸਿੰਘ ਲੜਦੇ ਹੋਏ ਸ਼ਹੀਦ ਹੋ ਗਏ। ਭਾਈ ਦਾ ਬਲੀਦਾਨ ਦੇਖ ਕੇ ਜੁਝਾਰ ਦਾ ਖੂਨ ਵੀ ਖੌਲਿਆ ਅਤੇ ਆਪਣੇ ਭਰਾ ਵਾਂਗੂੰ ਰਣ ਵਿਚ ਲੜਕੇ ਉਹ ਵੀ ਸ਼ਹਾਦਤੇ ਜਾਮ ਪੀ ਗਿਆ।

ਜ਼ੋਰਾਵਰ ਸਿੰਘ ਅਤੇ ਫਤਹਿ ਸਿੰਘ ਦਾ ਬਲੀਦਾਨ

1704 ਈ: ਦੇ ਦਸੰਬਰ ਮਹੀਨੇ ਵਿਚ ਸਰਸਾ ਨਦੀ ਨੂੰ ਪਾਰ ਕਰਦਿਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਆਯੂ 9 ਬਰਸ ਅਤੇ ਫਤਹਿ ਸਿੰਘ ਆਯੂ 7 ਵਰਸ ਗੁਰੂ ਜੀ ਦੀ ਮਾਤਾ ਗੁਜਰੀ ਜੀ ਦੇ ਨਾਲ ਆਪਣੇ ਪੁਰਾਣੇ ਲਾਂਗਰੀ ਗੰਗੂ ਦੇ ਪਿੰਡ ਚਲੇ ਗਏ ਪ੍ਰੰਤੂ ਗੰਗੂ ਨੇ ਉਨ੍ਹਾਂ ਨੂੰ ਸਰਹੰਦ ਦੇ ਨਵਾਬ ਦੇ ਹਵਾਲੇ ਕਰ ਦਿਤਾ। ਨਵਾਬ ਨੇ ਕਿਲੇ ਦੇ ਸਭ ਤੋਂ ਉਪਰਲੇ ਬੁਰਜ ਵਿਚ ਤਿੰਨਾਂ ਨੂੰ ਹੀ ਕੈਦ ਕਰ ਦਿਤਾ। ਦੋਵੇਂ ਮਾਸੂਮ ਬਚਿਆਂ ਨੂੰ ਨਵਾਬ ਦੇ ਦਰਬਾਰ ਵਿਚ ਹਾਜ਼ਰ ਕੀਤਾ ਗਿਆ। ਸਾਹਿਬਜ਼ਾਦਿਆਂ ਨੇ ਨਵਾਬ ਦੇ ਸਾਹਮਣੇ ਸੀਸ ਨਹੀਂ ਝੁਕਾਇਆ, ਸਾਰੇ ਦਰਬਾਰ ਵਿਚ ਹਲਚਲ ਮਚ ਗਈ। ਨਵਾਬ ਨੇ ਪੁਛਿਆ ਤਾਂ ਜ਼ੋਰਾਵਰ ਸਿੰਘ ਨੇ ਜਵਾਬ ਦਿਤਾ, " ਸਾਡਾ ਸਿਰ ਸਿਰਫ ਪ੍ਰਮਾਤਮਾ ਦੇ ਅੱਗੇ ਹੀ ਝੁਕ ਸਕਦਾ ਹੈ ਜਾਂ ਆਪਣੇ ਗੁਰੂ ਪਿਤਾ ਦੇ ਅੱਗੇ - ਹੋਰ ਕਿਸੇ ਦੇ ਅੱਗੇ ਨਹੀਂ।"

ਨਵਾਬ ਨੇ ਘੂਰਕੇ ਬਚਿਆਂ ਨੂੰ ਧਮਕਾਣ ਦੀ ਕੋਸ਼ਸ਼ ਕੀਤੀ ਅਤੇ ਕਿਹਾ ਕਿ ਇਸਲਾਮ ਨੂੰ ਸਵੀਕਾਰ ਕਰ ਲਵੋ ਤੇ ਅਸੀਂ ਤੁਹਾਡੀ ਕਦਰ ਕਰਾਂਗੇ, ਨਹੀਂ ਤਾਂ ਤੁਹਾਨੂੰ ਜਾਨ ਤੋਂ ਮਾਰ ਦਿਤਾ ਜਾਵੇਗਾ। ਕੜਕ ਕੇ ਫਤਹਿ ਸਿੰਘ ਨੇ ਜਵਾਬ ਦਿਤਾ, "ਸ਼ੇਰ ਮੌਤ ਤੋਂ ਕਦੀ ਨਹੀਂ ਡਰਦੇ।" ਦੋਨਾਂ ਬਾਲਕਾਂ ਨੇ ਆਪਣਾ ਧਰਮ ਛਡਣ ਤੋਂ ਸਾਫ ਇਨਕਾਰ ਕਰ ਦਿਤਾ। ਬਾਲਕਾਂ ਨੂੰ ਕੰਧ ਵਿਚ ਚਿਣਵਾ ਦੇਣ ਦਾ ਹੁਕਮ ਹੋ ਗਿਆ।

ਕੰਧ ਪਹਿਲਾਂ ਫਤਹਿ ਸਿੰਘ ਦੇ ਗਲੇ ਤਕ ਆ ਗਈ। ਵਡੇ ਭਰਾ ਦੀਆਂ ਅੱਖਾਂ ਵਿਚ ਅਥਰੂ ਆ ਗਏ। ਫਤਹਿ ਸਿੰਘ ਨੇ ਪੁਛਿਆ, "ਵੀਰ ਜੀ, ਤੁਹਾਡੇ ਹਿਰਦੇ ਵਿਚ ਕੋਈ ਕਮਜ਼ੋਰੀ ਤਾਂ ਨਹੀਂ ਆ ਗਈ ਕਿ ਰੋਣ ਲੱਗ ਪਏ ਹੋ ?" ਜ਼ੋਰਾਵਰ ਸਿੰਘ ਨੇ ਉਤਰ ਦਿਤਾ "ਤੂੰ ਛੋਟਾ ਏਂ! ਪ੍ਰੰਤੂ ਮੈਥੋਂ ਪਹਿਲਾਂ ਧਰਮ ਉਤੇ ਬਲੀ ਚੜ੍ਹ ਰਿਹਾ ਏ। ਤੂੰ ਬਾਜ਼ੀ ਪਹਿਲਾਂ ਜਿਤ ਗਿਆ ਪਰ ਹੱਕ ਮੇਰਾ ਸੀ।"

ਧੰਨ ਹੈ ਗੁਰੂ ਗੋਬਿੰਦ ਸਿੰਘ ਅਤੇ ਧੰਨ ਹਨ ਉਨ੍ਹਾਂ ਦੇ ਬਲੀਦਾਨੀ ਪੁੱਤਰ। ਪੁਤਰਾਂ ਦੇ ਬਲੀਦਾਨ ਦਾ ਸਮਾਚਾਰ ਸੁਣਦਿਆਂ ਹੀ ਮਾਤਾ ਗੁਜਰੀ ਜੀ ਨੇ ਵੀ ਆਪਣੇ ਨੇਤਰ ਬੰਦ ਕਰਕੇ ਵਾਹਿਗੁਰੁੂ ਦਾ ਸਿਮਰਨ ਕਰਨਾ ਸ਼ੁਰੂ ਕਰ ਦਿਤਾ ਅਤੇ ਇਸੇ ਪਰਕਾਰ ਪ੍ਰਲੋਕ ਸਿਧਾਰ ਗਏ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਸ਼ਹਾਦਤ ਦਾ ਸਮਾਚਾਰ ਮਿਲਿਆ ਤਾਂ ਉਨ੍ਹਾਂ ਫਰਮਾਇਆ, " ਮੇਰੇ ਲਈ ਇਹ ਚਾਰ ਪੁਤਰ ਹੀ ਨਹੀਂ ਸਨ, ਮੇਰੇ ਹਜ਼ਾਰਾਂ ਸਿੱਖ ਵੀ ਤਾਂ ਮੇਰੇ ਹੀ ਪੁਤਰ ਹਨ।"

ਜ਼ਫਰਨਾਮਾ

ਸਰਹਿੰਦ ਦੇ ਨਵਾਬ ਦੇ ਕਹਿਰ ਅਤੇ ਦੋਵੇਂ ਛੋਟੇ ਪੁਤਰਾਂ ਦੇ ਬਲੀਦਾਨ ਦਾ ਸਮਾਚਾਰ ਸੁਣਕੇ ਸੰਨ 1705 ਈ: ਨੂੰ ਆਪਣਾ ਇਤਿਹਾਸਕ ਪੱਤਰ ਔਰੰਗਜ਼ੇਬ ਨੂੰ ਲਿਖਿਆ ਜੋ ਇਤਿਹਾਸ ਵਿਚ ਜ਼ਫਰਨਾਮਾ ਕਰਕੇ ਪ੍ਰਸਿਧ ਹੈ:

" ਮੂਰਖ, ਤੂੰ ਆਪਣੇ ਆਪ ਨੂੰ ਔਰੰਗਜ਼ੇਬ, ਭਾਵ ਸਿੰਘਾਸਨ ਦੀ ਸ਼ੋਭਾ, ਅਖਵਾਉਂਦਾ ਹੈ। ਕੀ ਕਦੀ ਤੇਰੇ ਜਹੇ ਢੋਂਗੀ, ਫਰੇਬੀ ਕਾਤਲ ਅਤੇ ਮਕਾਰ ਹਿੰਸਕ ਦੀ ਸ਼ੋਭਾ ਹੋ ਸਕਦੀ ਹੈ? ਕੌਣ ਨਹੀਂ ਜਾਣਦਾ ਕਿ ਤੇਰੇ ਹੱਥ ਵਿਚ ਫੜੀ ਹੋਈ ਮਾਲਾ ਫਰੇਬ ਦਾ ਹੀ ਜਾਲ ਹੈ...।"

ਰਾਸ਼ਟਰ ਦੀ ਏਕਤਾ ਦਾ ਯਤਨ

ਮਰਹੱਟੇ ਅਤੇ ਸਿੱਖ ਸ਼ਕਤੀ ਨੂੰ ਸੰਗਠਤ ਕਰਕੇ, ਮੁਗਲ ਸ਼ਕਤੀ ਉਪਰ ਹਮਲਾ ਕਰਨ ਦੇ ਉਦੇਸ਼ ਨੂੰ ਮਨ ਵਿਚ ਲੈਕੇ ਗੁਰੂ ਮਹਾਰਾਜ ਨੇ ਦੱਖਣ ਵਲ ਜਾਣ ਦਾ ਵਿਚਾਰ ਬਣਾਇਆ। ਸੰਨ 1706 ਈ: ਨੂੰ ਓਹ ਦੱਖਣ ਵਲ ਜਾਣ ਨੂੰ ਤੁਰ ਪਏ। ਜਦ ਉਹ ਅਜਮੇਰ ਦੇ ਕੋਲ ਸਨ ਤਾਂ ਉਨ੍ਹਾਂ ਨੂੰ ਔਰੰਗਜ਼ੇਬ ਦੀ ਮੌਤ ਦੀ ਖਬਰ ਮਿਲੀ। ਗੁਰੂ ਜੀ ਤਿੰਨ ਦਿਨ ਚਿਤੌੜ ਦੇ ਕਿਲੇ ਵਿਚ ਰਹੇ ਅਤੇ ਪਿਛੋਂ ਉਜੈਨ ਹੁੰਦੇ ਹੋਏ ਨਰਮਦਾ ਪਾਰ ਕਰਕੇ ਦੱਖਣ ਵਲ ਨੂੰ ਕੂਚ ਕਰ ਦਿਤਾ। ਗੋਦਾਵਰੀ ਦੇ ਕੋਲ ਇਕ ਆਸ਼ਰਮ ਵਿਚ ਮਾਧੋਦਾਸ ਨਾਂ ਦਾ ਇਕ ਬੈਰਾਗੀ, ਗੁਰੂ ਜੀ ਨੂੰ ਮਿਲਿਆ। ਰਤਨਾ ਦੇ ਪਾਰਖੂ ਗੁਰੂ ਜੀ ਨੇ ਬੈਰਾਗੀ ਨੂੰ ਵੇਖਦਿਆਂ ਹੀ ਪਹਿਚਾਣ ਲਿਆ ਕਿ ਇਹ ਸ਼ਕਤੀ ਸ਼ਾਲੀ ਯੁਗ ਪੁਰਸ਼ ਹੈ ਜੋ ਇਕਾਂਤ ਵਿਚ ਆਪਣਾ ਸਮਾ ਗੁਆ ਰਿਹਾ ਹੈ। ਬੈਰਾਗੀ ਵੀ ਗੁਰੂ ਜੀ ਤੋਂ ਬਹੁਤ ਪ੍ਰਭਾਵਤ ਹੋਇਆ। ਕੁਝ ਸਮੇ ਪਿਛੋਂ ਬੈਰਾਗੀ ਮਾਧੋ ਦਾਸ ਅੰਮ੍ਰਿਤ ਛਕਕੇ ਗੁਰਬਖਸ਼ ਸਿੰਘ ਬਣ ਗਿਆ, ਪਰ ਉਸਨੂੰ ਬੰਦਾ ਬਹਾਦਰ ਕਰਕੇ ਜਾਣਿਆ ਜਾਂਦਾ ਹੈ। ਬੰਦਾ ਬੈਰਾਗੀ ਨੇ ਸਰਹੰਦ ਦੇ ਨਵਾਬ ਨੂੰ ਉਸ ਦੇ ਕੁਕਰਮਾ ਦਾ ਡੰਡ ਦਿਤਾ। ਮੁਗਲਾਂ ਵਿਚ ਬੰਦੇ ਬਹਾਦਰ ਦਾ ਭੈ ਛਾ ਗਿਆ - ਅਨੇਕ ਖੇਤਰ ਬੰਦੇ ਨੇ ਜਿਤਕੇ ਅਜ਼ਾਦ ਕਰਵਾ ਦਿਤੇ, ਪ੍ਰੰਤੂ ਅੰਤ ਵਿਚ ਉਨ੍ਹਾਂ ਨੂੰ ਫੜਕੇ ਦਿੱਲੀ ਲਿਆਂਦਾ ਗਿਆ। ਦਿੱਲੀ ਦੇ ਚਾਂਦਨੀ ਚੌਂਕ ਵਿਚ ਇਕ ਦਿਨ ਵਿਚ ਹੀ 700 ਸਿਖਾਂ ਦਾ ਕਤਲੇ ਆਮ ਹੋਇਆ। ਬੰਦਾ ਬਹਾਦਰ ਦੇ ਬੱਚੇ ਨੂੰ ਉਸਦੇ ਸਾਹਮਣੇ ਕਤਲ ਕਰਕੇ ਉਸਦਾ ਕਲੇਜਾ ਉਸ ਦੇ ਮੂੰਹ ਵਿਚ ਤੁਨਿਆ ਗਿਆ। ਲੋਹੇ ਦੀਆਂ ਗਰਮ ਸਲਾਖਾਂ ਨਾਲ ਬੰਦੇ ਦੇ ਸਰੀਰ ਨੂੰ ਦਾਗਿਆ ਗਿਆ, ਦੋਵੇਂ ਅੱਖਾਂ ਕਢੀਆਂ ਗਈਆਂ, ਸਰੀਰ ਦੇ ਅੰਗ ਕੱਟੇ ਗਏ ਤਾਂ ਵੀ ਬੰਦੇ ਨੇ ਮੁਸਲਮਾਨ ਬਣਨਾ ਸਵੀਕਾਰ ਨਾ ਕੀਤਾ। ਆਪਣਾ ਬਲੀਦਾਨ ਦੇ ਕੇ ਬੰਦਾ ਬੈਰਾਗੀ ਅਮਰ ਹੋ ਗਿਆ।

ਔਰੰਗਜ਼ੇਬ ਦੇ ਕਾਲ ਵਿਚ ਇਤਿਹਾਸ ਦੀ ਕਿਰਿਆ ਤਲਵਾਰ ਸੀ ਜੋ ਹਰ ਸਮੇ ਜਨਤਾ ਦੇ ਖੂਨ ਦੀ ਪਿਆਸੀ ਰਹਿੰਦੀ ਸੀ। ਇਸ ਤਲਵਾਰ ਦੀ ਧਾਰ ਨੂੰ ਖੁੰਢੀ ਕਰਨ ਲਈ ਅਤੇ ਇਸਦੀ ਪਿਆਸ ਬੁਝੌਣ ਲਈ ਉਸ ਸਮੇ ਚਾਰ ਵਿਰਾਟ ਮਹਾਂਪੁਰਖਾਂ ਨੇ ਭਰਪੂਰ ਯੋਗਦਾਨ ਪਾਇਆ - ਇਹ ਸਨ ਛਤਰਪਤੀ ਸ਼ਿਵਾਜੀ, ਗੁਰੂ ਗੋਬਿੰਦ ਸਿੰਘ ਜੀ, ਮੇਵਾੜ ਦੇ ਮਹਾਰਾਜਾ ਰਾਜ ਸਿੰਘ ਅਤੇ ਛਤਰਸਾਲ ਬੁੰਦੇਲ ਸਨ - ਜਿਨ੍ਹਾਂ ਨੇ ਲਗਾਤਾਰ ਯੁੱਧ ਕਰਕੇ ਨਾ ਕੇਵਲ ਜ਼ੁਲਮ ਦੀ ਇਸਲਾਮੀ ਤਲਵਾਰ ਨੂੰ ਖੁੰਢਾ ਕੀਤਾ ਸਗੋਂ ਇਸਦੇ ਟੁਕੜੇ ਟੁਕੜੇ ਕਰ ਦਿਤੇ।

ਮੁਗਲਾਂ ਨਾਲ ਦੋ ਦੋ ਹੱਥ

ਹਰੇਕ ਖਾਲਸਾ ਸਵਾ ਲੱਖ ਮੁਗਲ ਸੈਨਕਾਂ ਨੂੰ ਚਨੌਤੀ ਦੇਣ ਵਾਲਾ ਬਣ ਗਿਆ। ਮੁਗਲ ਸੈਨਾ ਸਮੁੰਦਰ ਦੀਆਂ ਲਹਿਰਾਂ ਵਾਂਗ ਕੇਸ ਗੜ੍ਹ, ਲੋਹ ਗੜ੍ਹ, ਫਤਹਿ ਗੜ੍ਹ ਅਤੇ ਅਨੰਦ ਗੜ੍ਹ ਨਾਲ ਟਕਰੌਂਦੀ ਰਹੀ ਅਤੇ ਵਿਖਰਦੀ ਰਹੀ, ਪ੍ਰੰਤੂ ਗੁਰੂ ਗੋਬਿੰਦ ਸਿੰਘ ਜੀ ਦਾ ਵਾਲ ਵੀ ਵਿੰਗਾ ਨਾ ਕਰ ਸਕੀ। ਅਨੇਕਾਂ ਟੁਕੜਿਆਂ ਵਿਚ ਵੰਡਿਆ ਹੋਇਆ ਹਿੰਦੂ ਸਮਾਜ ਇਕ ਨਵਾਂ ਮਾਰਗ ਪ੍ਰਾਪਤ ਕਰਕੇ ਤੁਰਕ ਹਮਲਾਵਰਾਂ ਦੇ ਸਾਹਮਣੇ ਨੰਵੇ ਆਤਮ ਵਿਸ਼ਵਾਸ ਨਾਲ ਡਟ ਗਿਆ। ਗੁਰੂ ਜੀ ਦੇ ਦਿਤੇ ਹੋਏ ਮੰਤਰ ਨੇ ਸਮਾਜ ਵਿਚ ਅਜੇਹੀ ਜਾਗਰਤੀ ਲਿਆ ਦਿਤੀ ਕਿ ਆਖਰਕਾਰ ਮੁਗਲਾਂ ਦੀ ਸ਼ਕਤੀ ਭਾਰਤ ਵਿਚ ਨਿਰਮੂਲ ਹੋ ਗਈ, ਅਤੇ ਪੂਰੇ ਉਤਰ ਪਛੱਮ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋ ਗਿਆ ।

ਦੱਖਣ ਵਿਚ ਜਦ ਗੁਰੂ ਗੋਬਿੰਦ ਸਿੰਘ ਜੀ ਨਦੇੜ ਵਿਖੇ ਰਹਿ ਗਏ ਸਨ ਤਾਂ ਦੋ ਪਠਾਣਾ ਨੇ ਉਨ੍ਹਾਂ ਦੇ ਪੇਟ ਵਿਚ ਧੋਖੇ ਨਾਲ ਤਲਵਾਰ ਦਾ ਵਾਰ ਕੀਤਾ। ਗੁਰੂ ਜੀ ਨੇ ਇਕ ਹੱਥ ਨਾਲ ਆਪਣਾ ਘਾਓ ਦਬਾ ਕੇ ਦੂਜੇ ਨਾਲ ਤਲਵਾਰ ਖਿੱਚ ਕੇ ਦੋਵੇਂ ਧੋਖੇਬਾਜ਼ਾਂ ਨੂੰ ਉਸੇ ਥਾਂਹ ਢੇਰੀ ਕਰ ਦਿਤਾ।

ਛਾਤਰ ਤੇਜ ਅਤੇ ਬ੍ਰਹਮ ਤੇਜ

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਨ੍ਹਾਂ ਮਹਾਪੁਰਸ਼ਾਂ ਵਿਚੋਂ ਸਨ ਜੋ ਯੁੱਧ ਵੀ ਕਰਦੇ ਸਨ ਅਤੇ ਨਾਲੋਂ ਨਾਲ ਉਚ ਕੋਟੀ ਦੇ ਸਾਹਿਤਕਾਰ ਵੀ ਸਨ । ਉਨ੍ਹਾਂ ਦੇ ਜੀਵਨ ਵਿਚ ਇਨ੍ਹਾਂ ਕਾਰਜਾਂ ਦਾ ਵਿਲੱਖਣ ਯੋਗਦਾਨ ਹੈ। ਉਹ ਸੰਸਕ੍ਰਿਤ, ਹਿੰਦੀ, ਬ੍ਰਜ, ਅਰਬੀ, ਫਾਰਸੀ ਅਤੇ ਪੰਜਾਬੀ ਭਾਸ਼ਾਵਾਂ ਦੇ ਮਾਹਰ ਸਨ। ਉਨ੍ਹਾਂ ਦੀ ਤੋਰ ਨਿਰੰਤਰ ਸੀ ਅਤੇ ਅਕੱਟ ਸੀ। ਉਹ ਸਫਲ ਯੋਧੇ ਅਤੇ ਉਤੱਮ ਕਵੀ ਸਨ। ਉਨ੍ਹਾਂ ਦਾ ਆਦਰਸ਼ ਇਕ ਅਕਾਲ ਪੁਰਖ ਦੀ ਭਗਤੀ ਸੀ।

ਉਦੇਸ਼

ਸਕਲ ਜਗਤ ਮੇ ਖਾਲਸਾ ਪੰਥ ਗਾਜੈ ।
ਜਗੈ ਧਰਮ ਹਿੰਦੁਕ ਤੁਰਕਨ ਦੁੰਦ ਭਾਜੈ । (ਛੱਕੇ ਛੰਦ -ਉਗ੍ਰਦੰਤੀ)

ਉਨ੍ਹਾ ਦੀ ਇਹ ਗਰਜ ਭੁਲਾਈ ਨਹੀਂ ਜਾ ਸਕਦੀ - ਜੋ ਉਨ੍ਹਾਂ ਨੇ ਖਾਲਸਾ ਪੰਥ ਦੀ ਸਥਾਪਨਾ ਦੇ ਪਿਛੋਂ ਐਲਾਨ ਕੀਤੀ ਸੀ।

ਸੰਪੂਰਨ ਦੇਸ਼ ਦੇ ਉਨ੍ਹਾਂ ਦੀ ਦਰਿਸ਼ਟੀ ਵਿਚ ਸੰਪੂਰਨ ਭਾਰਤ ਮਾਂ ਦਾ ਇਕ ਜਾਗਦਾ ਸਰੂਪ ਸੀ। ਉਹ ਆਪਣੇ ਆਪ ਰਾਖੇ ਅਤੇ ਇਕ ਪ੍ਰਭੂ ਦੇ ਪੂਜਾਰੀ ਸਨ। ਉਹ ਦੂਰ ਦ੍ਰਿਸ਼ਟੀ ਵਾਲੇ ਮਹਾਂਰਥੀ ਸਨ। ਉਹ ਬਿਹਾਰ, ਰਾਜਿਸਥਾਨ, ਉਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਆਦਿ ਪ੍ਰਦੇਸ਼ਾਂ ਵਿਚ ਯੁੱਧ ਦਾ ਬਿਗਲ ਬਜਾਉਂਦੇ ਹੋਏ - ਰਾਤ ਦਿਨ ਅਗਰਸਰ ਰਹੇ।

ਤਪੱਸਵੀ

ਉਹ ਮਹਾਨ ਸਾਧਕ ਅਤੇ ਤਪੱਸਵੀ ਸਨ। ਉਨ੍ਹਾਂ ਦੇ ਪੂਰਬ ਜਨਮ ਦੀ ਹੇਮਕੁੰਟ ਵਿਖੇ ਕੀਤੀ ਹੋਈ ਤਪੱਸਿਆ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ? ਉਨ੍ਹਾਂ ਆਪ ਰਚਿਆ ਹੈ :-

ਹੇਮ ਕੁੰਟ ਪਰਬਤ ਹੈ ਜਹਾਂ,
ਸਪਤ ਸ੍ਰਿੰਗ ਸਭਿਤ ਹੈ ਤਹਾਂ,
ਤਹ ਹਮ ਅਧਕ ਤਪੱਸਿਆ ਸਾਧੀ,
ਮਹਾਂ ਕਾਲ ਕਾਲਕਾ ਅਰਾਧੀ ।

ਉਨ੍ਹਾਂ ਦੀ ਆਤਮ ਕਥਾ ‘ਬਚਿੱਤ੍ਰ ਨਾਟਕ’ ਵਿਚ ਆਪਣੇ ਪੂਰਬਲੇ ਜਨਮ ਦਾ ਵੇਰਵੇ ਸਹਿਤ ਵਰਨਣ ਕੀਤਾ ਹੈ। ਕੁੱਲ 33 ਵਰ੍ਹਿਆਂ ਗੁਰਗੱਦੀ ਤੇ ਬਿਰਾਜਕੇ ਇਹ 33 ਵਰ੍ਹੇ ਇਕ ਕਾਰਜ ਸ਼ੀਲਤਾ ਦੇ ਤਿੰਨ ਦਹਾਕੇ ਸਨ।


No comments: