ਸਿੱਖ ਗੁਰੂ <> ਨਾਂ ਗੁਰਗੱਦੀ ਪ੍ਰਕਾਸ਼ ਉਸਤਵ ਜੋਤੀ ਜੋਤ ਉਮਰ ਪਿਤਾ ਮਾਤਾ


ਸਿੱਖ ਗੁਰੂ
See More All Detials http://www.punjabiturban.com/gallery.htm
ਸਿੱਖੀ ਨੂੰ ਦਸ ਗੁਰੂਆਂ, ਜਿੰਨਾਂ ਨੂੰ ਅਧਿਆਪਕ ਜਾਂ ਮਾਸਟਰ ਦੇ ਤੌਰ ਕੇ ਜਾਣਿਆ ਜਾਦਾ ਹੈ, ਨੇ 1469 ਤੋਂ 1708 ਵਿੱਚ ਤਿਆਰ ਕੀਤਾ ਹੈ। ਇਹ ਅਧਿਆਪਕ ਰੂਹਾਨੀ ਜੋਤ ਸਨ, ਜਿੰਨਾਂ ਦੀ ਜਿੰਦਗੀ ਦਾ ਮੁੱਖ ਮਕਸਦ ਲੋਕਾਂ ਦੀ ਭਲਾਈ ਹੀ ਮਕਸਦ ਸੀ। ਹਰ ਗੁਰੂ ਨੇ ਪਿਛਲੇ ਗੁਰੂ ਰਾਹੀਂ ਦਿੱਤੀਆਂ ਸਿੱਖਿਆ ਦਾ ਸਮਰਥਨ ਕੀਤਾ ਅਤੇ ਹੋਰ ਜਾਣਕਾਰੀ ਸ਼ਾਮਿਲ ਕੀਤੀ, ਜਿਸ ਦੇ ਨਤੀਜੇ ਵਜੋਂ ਸਿੱਖ ਧਰਮ ਦੀ ਨੀਂਹ ਤਿਆਰ ਹੋਈ। ਗੁਰੂ ਨਾਨਕ ਦੇਵ ਜੀ ਪਹਿਲੇ ਗੁਰੂ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਵਿਅਕਤੀ ਦੇ ਰੂਪ ਵਿੱਚ ਆਖਰੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਨੂੰ ਤਿਆਗਿਆ ਤਾਂ ਉਹਨਾਂ ਗੁਰੂ ਗਰੰਥ ਸਾਹਿਬ ਨੂੰ ਸਿੱਖਾਂ ਦੇ ਆਖਰੀ ਅਤੇ ਅੰਤਮ ਗੁਰੂ ਬਣਾਇਆ।

# ਨਾਂ ਗੁਰਗੱਦੀ ਪ੍ਰਕਾਸ਼ ਉਸਤਵ ਜੋਤੀ ਜੋਤ ਉਮਰ ਪਿਤਾ ਮਾਤਾ
1 ਗੁਰੂ ਨਾਨਕ ਦੇਵ 15 ਅਪ੍ਰੈਲ 1469 15 ਅਪ੍ਰੈਲ 1469 22 ਸਤੰਬਰ 1539 69 ਮਹਿਤਾ ਕਾਲੂ ਮਾਤਾ ਤ੍ਰਿਪਤਾ
2 ਗੁਰੂ ਅੰਗਦ ਦੇਵ ਜੀ 7 ਸਤੰਬਰ 1539 31 ਮਾਰਚ 1504 29 ਮਾਰਚ 1552 48 ਬਾਬਾ ਫੇਰੂ ਮੱਲ Mata Ramo
3 ਗੁਰੂ ਅਮਰਦਾਸ ਜੀ 25 ਮਾਰਚ 1552 5 ਮਈ 1479 1 ਸਤੰਬਰ 1574 95 Tej Bhan Bhalla Bakht Kaur
4 ਗੁਰੂ ਰਾਮਦਾਸ ਜੀ 29 ਅਗਸਤ 1574 24 7 ਸਤੰਬਰ 1534 1 ਸਤੰਬਰ 1581 47 ਬਾਬਾ ਹਰੀਦਾਸ ਮਾਤਾ ਦਇਆ ਕੌਰ
5 ਗੁਰੂ ਅਰਜਨ ਦੇਵ ਜੀ 28 ਅਗਸਤ 1581 15 ਅਪ੍ਰੈਲ 1563 30 ਮਈ 1606 43 ਗੁਰੂ ਰਾਮਦਾਸ ਮਾਤਾ ਭਾਨੀ
6 ਗੁਰੂ ਹਰਗੋਬਿੰਦ ਜੀ 30 ਮਈ 1606 19 ਜੂਨ 1595 3 ਮਾਰਚ 1644 49 ਗੁਰੂ ਅਰਜਨ ਦੇਵ ਮਾਤਾ ਗੰਗਾ
7 ਗੁਰੂ ਹਰਿਰਾਇ ਜੀ 28 ਫ਼ਰਵਰੀ 1644 26 ਫ਼ਰਵਰੀ 1630 6 ਅਕਤੂਬਰ 1661 31 ਬਾਬਾ ਗੁਰਦਿੱਤਾ ਮਾਤਾ ਨਿਹਾਲ ਕੌਰ
8 ਗੁਰੂ ਹਰਿ ਕ੍ਰਿਸ਼ਨ ਜੀ 6 ਅਕਤੂਬਰ 1661 7 ਜੁਲਾਈ 1656 30 ਮਾਰਚ 1664 8 ਗੁਰੂ ਹਰਿਰਾਇ ਮਾਤਾ ਕ੍ਰਿਸ਼ਨ ਕੌਰ
9 ਗੁਰੂ ਤੇਗ ਬਹਾਦਰ ਜੀ 20 ਮਾਰਚ 1665 1st ਅਪ੍ਰੈਲ 1621 11 ਨਵੰਬਰ 1675 54 ਗੁਰੂ ਹਰਗੋਬਿੰਦ Mata Nanki
10 ਗੁਰੂ ਗੋਬਿੰਦ ਸਿੰਘ ਜੀ 11 ਨਵੰਬਰ 1675 22 ਦਸੰਬਰ 1666 6 ਅਕਤੂਬਰ 1708 42 ਗੁਰੂ ਤੇਗ ਬਹਾਦਰ ਮਾਤਾ ਗੁਜਰੀ



ਸਿੱਖਾਂ ਲਈ ਪੰਜ ਕੱਕੇ (ਕਕਾਰ)
See More All Detials http://www.punjabiturban.com/gallery.htm
ਸਿੱਖਾਂ ਨੂੰ ਪੰਜ ਤੱਤਾਂ ਰਾਹੀਂ ਪਾਬੰਦ ਕੀਤਾ ਗਿਆ ਹੈ, ਜਿੰਨਾਂ ਨੂੰ ਆਮ ਕਰਕੇ 5ਕੱਕੇ ਵੀ ਕਹਿੰਦੇ ਹਨ। ਇਸ ਨੂੰ ਸਿੱਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜਾਰੀ ਤਿਆਰ ਕਰਵਾਇਆ ਗਿਆ ਹੈ ਅਤੇ ਇਹ ਰੋਜ਼ਾਨਾ ਦੀ ਜਿੰਦਗੀ ਵਿੱਚ ਉਹਨਾਂ ਦੇ ਫ਼ਰਜ਼ਾਂ ਦੀ ਪਹਿਚਾਨ, ਜਾਂ ਉਹਨਾਂ ਦੇ ਕੰਮਾਂ ਤੋਂ ਸਮਝ ਦਿੰਦੇ ਹਨ। ਇਹ ਯਾਦ ਰੱਖਣਾ ਚਾਹੀਦਾ ਹੈ ਕਿ 5 ਕੱਕਿਆਂ ਨੂੰ ਸਿਰਫ਼ ਨਿਸ਼ਾਨ ਦੇ ਤੌਰ 'ਤੇ ਨਹੀਂ ਪਹਿਨਿਆ ਜਾਦਾ ਹੈ। ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ 5 ਕੱਕਿਆਂ ਨੂੰ ਪਹਿਨਣ ਦਾ ਹੁਕਮ ਦਿੱਤਾ ਹੈ ਤਾਂ ਕਿ ਇੱਕ ਸਿੱਖ ਇਹਨਾਂ ਨੂੰ ਆਪਣੀ ਰੂਹਾਨੀਅਤ ਨੂੰ ਹੋਰਾਂ ਤੋਂ ਵੱਖਰਾ ਰੱਖਣ ਲਈ ਵਰਤ ਸਕੇ। ਇਹ 5 ਚੀਜ਼ਾਂ ਹਨ: ਕੇਸ (ਬਿਨਾਂ ਕੱਟੇ ਵਾਲ), ਕੰਘਾ (ਛੋਟੀ ਕੰਘੀ), ਕੜਾ (ਗੋਲ ਲੋਹੇ ਦਾ ਹੱਥ ਵਿੱਚ ਪਾਉਣ ਲਈ ਚੱਕਰ), ਕਿਰਪਾਨ (ਛੋਟੀ ਤਲਵਾਰ) ਅਤੇ ਕੱਛਾ (ਹੇਠਾਂ ਪਾਉਣ ਵਸਤਰ)।


ਮੂਲ ਸੋਚ ਅਤੇ ਨਿਯਮ
See More All Detials http://www.punjabiturban.com/gallery.htm
"ਇੱਕ ਓਅੰਕਾਰ" – ਇੱਕ ਪਰਮਾਤਮਾ: ਸਿਰਫ਼ ਇੱਕ ਹੀ ਰੱਬ ਹੈ, ਜਿਸ ਦੇ ਬੇਅੰਤ ਗੁਣ ਅਤੇ ਨਾਂ ਹਨ; ਉਹ ਸਭ ਧਰਮਾਂ ਲਈ ਇੱਕੋ ਹੀ ਹੈ, ਉਸ ਦਾ ਕੋਈ ਲਿੰਗ ਨਹੀਂ ਹੈ, ਪਰ ਉਹ ਸਭ ਥਾਵਾਂ ਅਤੇ ਸਭ ਚੀਜ਼ਾਂ ਵਿੱਚ ਮੌਜੂਦ ਹੈ
ਛੇਤੀ ਉਠੋ ਅਤੇ ਪਰਾਥਨਾ: ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਉਠੋ ਅਤੇ ਰੱਬ ਦਾ ਨਾਂ ਧਿਆਓ ਅਤੇ ਇਕਗਾਰਕਤਾ ਬਣਾਉ।
ਹੱਕੀ ਰੋਜ਼ੀ ਰੋਟੀ ਕਮਾਉ: ਹਰੇਕ ਨੂੰ ਮੇਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ, ਅਤੇ ਦੂਜੇ ਦਾ ਹੱਕ ਨਾ ਖੋਵੋ, ਪਰ ਹਰੇਕ ਨੂੰ ਆਪਣੀ ਮੇਹਨਤ ਦਾ ਫ਼ਲ ਦੂਜਿਆਂ ਨਾਲ ਵੰਡਣਾ ਚਾਹੀਦਾ ਹੈ।
ਹੋਰਾਂ ਨਾਲ ਸਾਂਝਾ: ਹਰੇਕ ਦਾ ਘਰ ਦੂਜਿਆਂ ਲਈ ਹਮੇਸ਼ਾ ਖੁੱਲਾ ਹੈ। ਸਭ ਦੀ ਸੇਵਾ ਕੀਤੀ ਜਾਦੀ ਹੈ ਅਤੇ ਸਭ ਨੂੰ ਜੀ ਆਇਆਂ ਆਖਿਆ ਜਾਦਾ ਹੈ। ਇੱਕ ਦੀ ਮੇਹਨਤ ਦਾ ਫ਼ਲ ਸਭ ਨਾਲ ਸਾਂਝਾ ਕਰਨਾ ਚਾਹੀਦਾ ਹੈ।
ਜੂਨ -ਚੱਕਰ, ਕਰਮ ਅਤੇ ਮੁਕਤੀ: ਸਭ ਜੰਤੂਆਂ ਵਿੱਚ ਆਤਮਾ ਹੈ, ਜੋ ਕਿ ਵੱਖ ਵਿੱਚ ਜੂਨਾਂ ਵਿੱਚ ਉਦੋਂ ਤੱਕ ਘੁੰਮਦੀਆਂ ਰਹਿੰਦੀ ਹੈ, ਜਦੋਂ ਤੱਕ ਮੁਕਤੀ ਨਹੀਂ ਮਿਲ ਜਾਦੀ ਹੈ।
ਰੱਬ ਨੂੰ ਯਾਦ ਰੱਖੋ: ਰੱਬ ਨੂੰ ਪਿਆਰ ਕਰੋ, ਪਰ ਉਸ ਵਿੱਚ ਸ਼ਰਧਾ ਰੱਖੋ।
ਮਨੁੱਖਤਾ: ਸਭ ਮਨੁੱਖ ਬਰਾਬਰ ਹਨ। ਅਸੀਂ ਸਭ ਸਰਵਸ਼ਕਤੀਮਾਨ ਵਾਹਿਗੁਰੂ, ਦੇ ਧੀਆਂ ਪੁੱਤਰ ਹਾਂ।
ਅਖਲਾਕੀ ਕਦਰਾਂ ਰੱਖੋ: ਸਭ ਜੀਵਾਂ ਦੇ ਹੱਕਾਂ ਨੂੰ ਬਚਾਉ, ਅਤੇ ਉਹਨਾਂ ਦੀ ਖਾਤਿਰ ਲੜੋ, ਖਾਸ ਕਰਕੇ ਆਪਣੇ ਸਾਥੀਆਂ ਦੇ।
ਨਿੱਜੀ ਸ਼ਹਾਦਤ: ਸਭ ਸਰਵੋਤਮ ਅਸੂਲਾਂ ਲਈ ਆਪਣੀ ਜਿੰਦਗੀ ਕੁਰਬਾਨ ਕਰਨ ਲਈ ਤਿਆਰ ਰਹੋ- ਗੁਰੂ ਤੇਗ ਬਹਾਦਰ ਜੀ ਵੇਖੋ।
ਰੱਬ ਲਈ ਕਈ ਮਾਰਗ ਹਨ: ਸਿੱਖ ਇਹ ਵਿਸ਼ਵਾਸ਼ ਕਰਦੇ ਹਨ ਕਿ ਮੁਕਤੀ ਨਾ-ਸਿੱਖਾਂ ਰਾਹੀਂ ਵੀ ਪਰਾਪਤ ਕੀਤੀ ਜਾ ਸਕਦੀ ਹੈ।
ਜਿੰਦਗੀ ਬਾਰੇ ਚੰਗੀ ਸੋਚ: “ਚੜਦੀ ਕਲਾ” – ਜਿੰਦਗੀ ਬਾਰੇ ਹਮੇਸ਼ਾ ਚੰਗੀ, ਖੁਸ਼ਉਮੀਦ, ਪਰਸੰਨਚਿੱਤ ਸੋਚ ਰੱਖਣੀ ਚਾਹੀਦੀ ਹੈ।
ਅਨੁਸ਼ਾਸਿਤ ਜੀਵਨ: ਅੰਮ੍ਰਿਤ ਛੱਕਣ ਉਪਰੰਤ, ਸਿੱਖ ਨੂੰ ਪੰਜ ਕੱਕੇ ਪਹਿਨਣੇ ਜ਼ਰੂਰੀ ਹਨ, ਪੰਜਾ ਬਾਣੀਆਂ ਦਾ ਪਾਠ ਕਰਨਾ ਲਾਜ਼ਮੀ ਹੈ।
ਦਿਨ ਦੀ ਕੋਈ ਖਾਸ ਪੂਜਾ ਨਹੀਂ: ਸਿੱਖ ਕਿਸੇ ਖਾਸ ਦਿਨ ਦੇ ਪਵਿੱਤਰ ਹੋਣ ਵਿੱਚ ਯਕੀਨ ਨਹੀਂ ਰੱਖੇਗਾ।
5 ਬੁਰੀਆਂ ਤੋਂ ਬਚੋ: ਹਰੇਕ ਸਿੱਖ ਦਾ 5 ਬੁਰੀਆਂ ਤੋਂ ਬਚਣਾ ਚਾਹੀਦਾ ਹੈ: ਕਾਮ, ਕਰੋਧ ਲੋਭ, ਮੋਹ, ਅਤੇ ਹੰਕਾਰ
ਬਚਾਅ ਲਈ 5 ਹਥਿਆਰ: ਸੰਤੋਖ, ਦਾਨ, ਦਿਆਲਤਾ, ਚੜਦੀ ਕਲਾ, ਮਨੁੱਖਤਾ
ਹੋਰ ਵਧੇਰੇ ਜਾਣਕਾਰੀ ਲਈ ਸਿੱਖੀ ਮੂਲ ਸੋਚ ਅਤੇ ਨਿਯਮ ਦੀ ਚੋਣ ਕਰੋ




No comments: